ਗੈਂਗਸਟਰ ਬਿਸ਼ਨੋਈ ਦੀ ਜੇਲ ਤੋ ਇੱਕ ਹੋਰ ਵੀਡੀਓ ਹੋਇਆ ਵਾਇਰਲ, ਪ੍ਰਸ਼ਾਸਨ ਨੇ ਚੁੱਕੇ ਸਵਾਲ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਵਾਰ ਫਿਰ ਤੋ ਜੇਲ ਤੋਂ ਵੀਡੀਓ ਕਾਲ ਵਾਇਰਲ ਹੋਈ ਹੈ। ਵਾਇਰਲ ਹੋ ਰਹੀ ਵੀਡੀਓ ’ਚ ਲਾਰੈਂਸ਼ ਬਿਸ਼ਨੋਈ ਪਾਕਿਸਤਾਨ ਦੇ ਖੁੰਖਾਰ ਮਾਫੀਆ ਡਾਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ ਅਤੇ ਉਸਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਹੈ।

Advertisements

ਇਹ ਵੀਡੀਓ ਵਾਇਰਲ ਹੋਣ ਤੋ ਬਾਅਦ ਇੱਕ ਵਾਰ ਫਿਰ ਤੋ ਜੇਲ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਵੀਡੀਓ ਤੋ ਬਾਅਦ ਕਈ ਆਗੂਆ ਵੱਲੋ ਵੀ ਪ੍ਰਸ਼ਾਸਨ ਤੇ ਤੰਜ ਕੱਸਿਆ ਗਿਆ ਹੈ। ਇਸ ਵੀਡੀਓ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਵਾਲ ਚੁੱਕੇ ਹਨ। ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਜੇਲ੍ਹ ’ਚ ਬੰਦ ਹੈ। 

LEAVE A REPLY

Please enter your comment!
Please enter your name here