ਵਾਹ ਰੇ ਵਾਹ ਕਾਰਪੋਰੇਸ਼ਨ ਕਪੂਰਥਲਾ ਤੂੰ ਕੁਝ ਨੀ ਕਿੱਤਾ ਕਪੂਰਥਲਾ ਦੇ ਲੋਕਾਂ ਵਾਸਤੇ: ਅਵੀ ਰਾਜਪੂਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਾਲਾਇਕੀ ਤੇ ਨਾਲਾਇਕੀ ਕਪੂਰਥਲਾ ਕਾਰਪੋਰੇਸ਼ਨ ਅਤੇ ਇਨਾ ਦੀ ਅਧਿਕਾਰੀ ਕਰਦੇ ਆ ਰਹੇ ਇਸਦੀ ਇਕ ਮਿਸਾਲ ਇਕ ਵਾਰ ਦੇਖਣ ਨੂੰ ਮਿਲੀ ਕਪੂਰਥਲਾ ਸ਼ਹਿਰ ਦੇ ਕੁੰਜ ਵਿਹਾਰ ਫੇਸ – 2 ਵਿਖ਼ੇ ਜੱਦੋ ਲੋਕਾਂ ਨੇ ਕਪੂਰਥਲਾ ਹਲਕੇ ਦੀ ਆਵਾਜ਼ ਸੇਵਾਦਾਰ ਹਲਕਾ ਕਪੂਰਥਲਾ ਅਵੀ ਰਾਜਪੂਤ ਨੂੰ ਕੁੰਜ ਵਿਹਾਰ ਬੁਲਾ ਕੇ ਉਨ੍ਹਾਂ ਨਾਲ ਹੋ ਰਹੇ ਵਿਤਕਰੇ ਬਾਰੇ ਜਾਨੁ ਕਰਵਾਇਆ ਜਿਥੇ ਲੋਕਾਂ ਨੂੰ ਸ਼ਹਿਰ ਦੇ ਵਿੱਚੋ ਵਿਚ ਕਾਲੋਨੀ ਦੇ ਹੋਣ ਦੇ ਬਾਵਜੂਦ ਵੀ ਸੁਖ ਸਹੂਲਤਾਂ ਜੋ ਕਾਰਪੋਰੇਸ਼ਨ ਵੱਲੋ ਮਿਲਣੀਆਂ ਚਾਹੀ ਦੀਆਂ ਉਨ੍ਹਾਂ ਤੋਂ ਕਿਵੇਂ ਦੂਰ ਰੱਖਿਆ ਜਾ ਰਿਹਾ ਉਸ ਬਾਰੇ ਅਵੀ ਰਾਜਪੂਤ ਨੂੰ ਦਸਿਆਂ ਜਿਥੇ ਮੌਕੇ ਤੇ ਪਹੁੰਚ ਅਵੀ ਰਾਜਪੂਤ ਨੇ ਸੋਸ਼ਲ ਮੀਡਿਆ ਦਾ ਸਹਾਰਾ ਲੈ ਕੇ ਅਧਿਕਾਰੀਆਂ ਨੂੰ ਅਤੇ ਕਾਰਪੋਰੇਸ਼ਨ ਨੂੰ ਕਿਹਾ ਕੀ ਕਿਊ ਲੋਕਾਂ ਨੂੰ ਉਨ੍ਹਾਂ ਕੋਲੋਂ ਟੈਕਸ ਵਸੂਲ ਕਰਨ ਤੋਂ ਬਾਅਦ ਵੀ ਰਿਫਊਜੀ ਵਾਲੀ ਜਿੰਦਗੀ ਵਾਯਤੀਤ ਕਰਨ ਕਈ ਛੱਡਿਆਂ ਹੋਇਆ ਹੈ।

Advertisements

ਨਕਸ਼ੇ ਪਾਸ ਹੋਣ ਤੋਂ ਬਾਅਦ ਵੀ ਇਸ ਜਗਾਹ ਨਾ ਸਿਵਰੇਜ ਦੀ ਸੁਵਿਧਾ ਨਾ ਲਾਈਟਾ ਦੀ ਸੁਵਿਧਾ ਨਾ ਸੜਕਾਂ ਦੀ ਸੁਵਿਧਾ ਕੀ ਫਾਇਦਾ ਇਹੋ ਜਹੀ ਕਾਰਪੋਰੇਸ਼ਨ ਬਨਾਨ ਦਾ ਜੇ ਸ਼ਹਿਰ ਵਿਚ ਵੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਾ ਦੇ ਸਕੇ ਕਾਰਪੋਰੇਸ਼ਨ ਦੂੱਜੇ ਪਾਸੇ 28 ਲੱਖ ਦੀ ਲਾਗਤ ਨਾਲ ਟ੍ਰੈਫਿਕ ਲਾਇਟਾ ਲਗਾਇਆ ਜਾ ਰਹੀਆਂ ਜਿਸਦਾ ਕਪੂਰਥਲਾ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਜਾ ਓਹੀ ਪੈਸਾ ਇਸ ਤਰਾਹ ਦੀ ਕੋਲੌਨੀਆਂ ਵਿਚ ਲਗਾਇਆ ਜਾਣਦਾ ਤਾਂ ਕਿੰਨੀਆਂ ਲਾਈਟਾ ਅਤੇ ਸਿਵਰੇਜ ਦਾ ਪ੍ਰਬੰਧ ਹੋ ਜਾਣਾ ਸੀ ਪਰ ਕਾਰਪੋਰੇਸ਼ਨ ਤਾਂ ਕਾਰਪੋਰੇਸ਼ਨ ਵਾਂ ਤੇ ਇੰਨਾ ਦੇ ਅਧਿਕਾਰੀ ਜੋ ਗਰੀਬਾਂ ਦੇ ਕੰਮ ਬੰਦ ਕਰਵਾ ਸਕਦੇ ਕਿਸੇ ਨੂੰ ਸਹੂਲਤ ਨਹੀਂ ਦੇ ਸਕਦੇ ਜਲਦ ਤੋਂ ਜਲਦ ਕੁੰਜ ਵਿਹਾਰ ਫੇਜ਼ –  2 ਵਿਚ ਅਗਰ ਬੁਨਿਆਦੀ ਸਹੂਲਤ ਨੂੰ ਮਿਲੀ ਤਾਂ ਬਹੁਤ ਵੱਡਾ ਰੋਸ਼ ਪ੍ਰਦਰਸ਼ਨ ਕਿੱਤਾ ਜਾਵੇਗਾ।

LEAVE A REPLY

Please enter your comment!
Please enter your name here