ਡਿਪਟੀ ਕਮਿਸ਼ਨਰ ਵਲੋਂ ਮਿਆਦ ਪੂਰੀ ਕਰ ਚੁੱਕੇ 593 ਅਸਲਾ ਲਾਈਸੈਂਸ ਮੁਅੱਤਲ

ਕਪੂਰਥਲਾ, (ਦ ਸਟੈਲਰ ਨਿਊਜ਼)। ਗੌਰਵ ਮੜੀਆ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਵਲੋਂ ਕਪੂਰਥਲਾ ਜ਼ਿਲ੍ਹੇ ਵਿਚ 593 ਅਸਲਾ ਲਾਈਸੈਂਸਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਅਸਲਾ ਲਾਇਸੈਂਸ ਧਾਰਕਾਂ ਵਲੋਂ ਆਪਣਾ ਅਸਲਾ ਲਾਈਸੈਂਸ ਸਮੇਂ ਸਿਰ ਨਵੀਨੀਕਰਨ ਕਰਨ ਲਈ ਅਪਲਾਈ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਹੁਕਮ ਦਿੱਤੇ ਹਨ ਕਿ ਜਦ ਤੱਕ ਇਹ ਅਸਲਾ ਲਾਇਸੈਂਸ ਰੀਨਿਊ ਨਹੀਂ ਹੁੰਦੇ ਤਦ ਤੱਕ ਅਸਲਾ ਜਮ੍ਹਾਂ ਕਰਵਾਇਆ ਜਾਵੇ। ਇਸ਼ ਸਬੰਧੀ ਸਬੰਧਿਤ ਥਾਣਾ ਮੁਖੀਆਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਟੈਕਨੀਕਲ ਕੋਆਰਡੀਨੇਟਰ ਵਲੋਂ ਮਿਆਦ ਪੁਗਾ  ਚੁੱਕੇ ਅਸਲਾ ਲਾਈਸੈਂਸਾ ਬਾਰੇ ਦਿੱਤੀ ਗਈ ਰਿਪੋਰਟ ਦੇ ਆਧਾਰ ’ਤੇ 593 ਅਜਿਹੇ ਅਸਲਾ ਲਾਈਸੈਂਸਾਂ ਦੀ ਤਸਦੀਕ ਕੀਤੀ ਗਈ,ਜਿਨ੍ਹਾਂ ਨੂੰ ਨਵੀਆਉਣ ਲਈ ਅਪਲਾਈ ਨਹੀਂ ਕੀਤਾ ਗਿਆ।

Advertisements

ਉਨ੍ਹਾਂ ਦੱਸਿਆ ਕਿ ਸਾਰੇ 593 ਅਸਲਾ ਲਾਈਸੈਂਸਾਂ ਨੂੰ ਮੁਅੱਤਲ ਕਰਕੇ ਉਕਤ ਅਸਲਾ ਲਾਈਸੈਂਸ ਨਵੀਨੀਕਰਨ ਕਰਨ ਲਈ ਅਪਲਾਈ ਕਰਨ ਵਾਸਤੇ 30 ਦਿਨ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਉਕਤ ਅਸਲਾ ਲਾਈਸੈਂਸ ਧਾਰਕ ਦਿੱਤੇ ਗਏ ਸਮੇਂ ਅੰਦਰ ਨਵੀਨੀਕਰਨ ਲਈ ਅਪਲਾਈ ਨਹੀਂ ਕਰਦੇ ਤਾਂ ਉਨ੍ਹਾਂ ਦੇ ਅਸਲਾ ਲਾਈਸੈਂਸ ਰੱਦ ਕਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਮੁਅੱਤਲ ਕੀਤੇ 593 ਅਸਲਾ ਲਾਈਸੈਂਸਾ ਵਿਚੋਂ ਪੁਲਿਸ ਸਟੇਸ਼ਨ ਬੇਗੋਵਾਲ ਦੇ 15, ਭੁਲੱਥ ਦੇ 34,ਸਿਟੀ ਕਪੂਰਥਲਾ ਦੇ 69,ਸਿਟੀ ਫਗਵਾੜਾ 44,ਢਿਲਵਾਂ 43,ਫੱਤੂਢਿੰਗਾ 12,ਕਬੀਰਪੁਰ 41,ਕੋਤਵਾਲੀ ਕਪੂਰਥਲਾ 43,ਰਾਵਲਪਿੰਡੀ 16,ਸਦਰ ਕਪੂਰਥਲਾ 59, ਸਦਰ ਫਗਵਾੜਾ 23, ਸਤਨਾਮਪੁਰਾ 9,ਸੁਭਾਨਪੁਰ 30, ਸੁਲਤਾਨਪੁਰ ਲੋਧੀ 119 ਤੇ ਥਾਣਾ ਤਲਵੰਡੀ ਚੌਧਰੀਆਂ ਦੇ  36 ਅਸਲਾ ਲਾਇਸੈਂਸ ਸ਼ਾਮਿਲ ਹਨ।

LEAVE A REPLY

Please enter your comment!
Please enter your name here