ਸਾਇੰਸ, ਗਣਿਤ, ਸਮਾਜਿਕ ਸਿੱਖਿਆ ਅਤੇ ਅੰਗ੍ਰੇਜੀ ਦੇ ਅਧਿਆਪਕਾਂ ਦੀ 2 ਰੋਜ਼ਾ ਵਰਕਸ਼ਾਪ ਸੁਰੂ

ਪਠਾਨਕੋਟ, (ਦ ਸਟੈਲਰ ਨਿਊਜ਼): ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ ਕੁਮਾਰ ਦੀ ਯੋਗ ਅਗਵਾਈ ਵਿੱਚ ਅਤੇ ਡਾਇਟ ਪਿ੍ਰੰਸੀਪਲ ਹਰਿੰਦਰ ਸਿੰਘ ਸੈਣੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਦੇ ਸਹਿਯੋਗ ਨਾਲ ਡਾਇਟ ਪਠਾਨਕੋਟ ਵਿਖੇ ਜਿਲ੍ਹਾ ਦੇ ਸਮੂਹ ਸਰਕਾਰੀ ਹਾਈ ਤੇ ਸੈਕੰਡਰੀ ਸਕੂਲਾਂ ਦੇ ਮਾਸਟਰ ਕੇਡਰ ਅਧਿਆਪਕਾਂ ਦੇ  ਸਾਇੰਸ, ਗਣਿਤ, ਸਮਾਜਿਕ ਸਿੱਖਿਆ ਅਤੇ ਅੰਗਰੇਜੀ ਵਿਸੇ ਦੀ 2 ਰੋਜਾ ਵਰਕਸਾਪ ਚੱਲ ਰਹੀ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ ਕੁਮਾਰ, ਡਾਇਟ ਪਿ੍ਰੰਸੀਪਲ ਹਰਿੰਦਰ ਸਿੰਘ ਸੈਣੀ, ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸਦ ਪੰਜਾਬ ਵੱਲੋਂ ਇਹ ਸੈਮੀਨਾਰ ਲਗਾਏ ਜਾ ਰਹੇ ਹਨ ,ਜਿਸ ਵਿੱਚ ਐਸ.ਡੀ. ਕਾਲਜ ਪਠਾਨਕੋਟ ਅਤੇ ਪਠਾਨਕੋਟ ਕਾਲਜ ਆਫ ਐਜੂਕੇਸਨ ਦੇ ਪ੍ਰੋਫੈਸਰਾਂ ਵੱਲੋਂ ਅਧਿਆਪਕਾਂ ਨਾਲ ਤਨਾਅ ਪ੍ਰਬੰਧਨ, ਰਾਸਟਰੀ ਸਿੱਖਿਆ ਪਾਲਿਸੀ 2020, ਟਾਇਮ ਮੈਨੇਜਮੈਂਟ, ਬਾਲ ਮਨੋਵਿਗਿਆਨ, ਪ੍ਰਭਾਵਸਾਲੀ ਸੰਚਾਰ ਬਾਰੇ ਵਿਸਥਾਰ ਸਾਹਿਤ ਚਰਚਾ ਕੀਤੀ ਜਾ ਰਹੀ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਕਿ 7 ਅਤੇ 8 ਫਰਵਰੀ ਨੂੰ ਗਣਿਤ ਤੇ ਵਿਗਿਆਨ ਅਤੇ 09 ਅਤੇ 10 ਫਰਵਰੀ ਨੂੰ ਸਮਾਜਿਕ ਸਿੱਖਿਆ ਤੇ ਅੰਗਰੇਜੀ ਵਿਸੇ ਨਾਲ ਸੰਬੰਧਤ ਹਾਈ ਤੇ ਸੈਕੰਡਰੀ ਅਧਿਆਪਕਾਂ ਦੀ 2 ਰੋਜਾ ਵਰਕਸਾਪ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਨੂੰ ਸੰਚਾਰੂ ਢੰਗ ਨਾਲ ਚਲਾਉਣ ਅਤੇ ਅਧਿਆਪਕ ਦੀ ਸਹੂਲਤ ਨੂੰ ਮੁੱਖ ਰੱਖਦੇ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਪਠਾਨਕੋਟ ਲਮੀਨੀ ਵਿੱਚ ਅਧਿਆਪਕਾਂ ਦੀ ਵਰਕਸਾਪ ਲਗਾਈ ਜਾ ਰਹੀ ਹੈ ਅਤੇ ਅੱਜ ਅਧਿਆਪਕਾਂ ਨੂੰ ਸਾਇੰਸ ਅਤੇ ਗਣਿਤ ਵਿਸੇ ਨਾਲ ਸੰਬੰਧਤ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਤੇ ਡੀਐਮ ਸਾਇੰਸ ਸੰਜੀਵ ਸਰਮਾ, ਡੀਐਮ ਗਣਿਤ ਅਮਿਤ ਵਸਿਸਟ, ਰਮੇਸ ਕੁਮਾਰ, ਚੇਤਨ ਅੱਤਰੀ, ਵਨੀਤ ਮਹਾਜਨ, ਮੁਨੀਸ, ਰਿਸੋਰਸ ਪਰਸਨ ਡਾ. ਵਿਨੋਦ ਮਹਾਜਨ, ਉਮਾ ਸਰਮਾ, ਦੀਪੀਕਾ, ਅਮਰਜੀਤ ਸਿੰਘ, ਸਵੇਤਾ, ਵੰਦਨਾ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here