ਲਾਲਜੀਤ ਭੁੱਲਰ ਦਾ ਹਰ ਸਟੇਜ ਤੇ ਅਕਾਲੀ ਦਲ ਡੱਟ ਕੇ ਵਿਰੋਧ ਕਰੇਗਾ: ਐਚਐਸ ਵਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਉਮੀਦਵਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਜਿਸ ਨੇ ਬੀਤੇ ਦਿਨੀਂ ਇੱਕ ਸਮਾਗਮ ਵਿੱਚ ਸਟੇਜ ਤੋਂ ਹੰਕਾਰੀ ਲਹਿਜੇ ਵਿੱਚ ਪਛੜੀਆਂ ਸ਼੍ਰੇਣੀਆਂ ਬਾਰੇ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਉਹ ਅਤਿ ਨਿੰਦਣਯੋਗ ਹਨ, ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਨੇ ਕਹੇ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹਰ ਹਲਕੇ ਵਿੱਚ ਵਿਰੋਧ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬੀ ਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਹਲਕਾ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਦੀ ਦੇਖ ਰੇਖ ਹੇਠ ਜ਼ਿਲਾ ਪ੍ਰਧਾਨ ਬੀ ਸੀ ਵਿੰਗ ਸ ਦਰਸ਼ਨ ਸਿੰਘ ਮਲੁਕਾਦਰਾਬਾਦ ਦੀ ਪ੍ਰਧਾਨਗੀ ਵਿੱਚ ਅੱਜ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੇ ਸਟੇਟ ਗੁਰਦੁਆਰਾ ਸਾਹਿਬ ਤੋਂ ਇਕੱਤਰ ਹੋਕੇ ਉੱਥੋਂ ਚੱਲ ਕੇ ਭਗਵਾਨ ਵਾਲਮੀਕ ਚੌਂਕ ਵਿੱਚ ਕੈਬਨਿਟ ਮੰਤਰੀ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਉਸ ਦਾ ਪੁਤਲਾ ਫੂਕਿਆ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਇੱਕ ਸੁਰ ਹੋਕੇ ਕਿਹਾ ਕਿ ਜਦੋਂ ਵੀ ਕੈਬਨਿਟ ਮੰਤਰੀ ਜੋਕਿ ਲੋਕ ਸਭਾ ਦਾ ਉਮੀਦਵਾਰ ਵੀ ਹੈ, ਕਪੂਰਥਲਾ ਵਿੱਖੇ ਆਇਆ ਤਾਂ ਉਸਦਾ ਕਾਲੀਆਂ ਝੰਡੀਆਂ ਨਾਲ਼ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।

Advertisements

ਵਾਲੀਆ ਨੇ ਬੋਲਦੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੈਤਿਕ ਅਧਾਰ ਤੇ ਚਾਹੀਦਾ ਹੈ ਕਿ ਉਸਦੀ ਟੀਮ ਦਾ ਜੋ ਸ਼ਖਸ ਜਨਤਾ ਨੂੰ ਜਾਤ ਪਾਤ ਦੇ ਅਧਾਰ ਤੇ ਨੀਵਾਂ ਦਿਖਉਣ ਦਾ ਯਤਨ ਕਰੇ ਉਸਨੂੰ ਮੰਤਰੀ ਪਦ ਤੋਂ ਹਟਾ ਦੇਣਾ ਚਾਹੀਦਾ ਹੈ। ਪੁਤਲਾ ਫੁੱਕਣ ਦੇ ਸਮੇਂ ਹੋਰਨਾਂ ਤੋਂ ਇਲਾਵਾ ਪੀ ਏ ਸੀ ਮੈਂਬਰ ਅਜੇ ਬਬਲਾ, ਹਲਕਾ ਕਪੂਰਥਲਾ ਪ੍ਰਧਾਨ ਰਜਿੰਦਰ ਸਿੰਘ ਧੰਜਲ, ਅਸ਼ੋਕ ਭਗਤ MC, ਜਗਜੀਤ ਸਿੰਘ ਸ਼ੰਮੀ, ਹਰਜਿੰਦਰ ਸਿੰਘ ਖਾਨੋਵਾਲ, ਜਰਨੈਲ ਸਿੰਘ ਨੱਥੂਚਾਹਲ, ਜਰਨੈਲ ਸਿੰਘ ਬਾਜਵਾ, ਧਰਮਿੰਦਰ ਸਿੰਘ ਮਿੰਟਾਂ ਗੁਰਮੀਤ ਸਿੰਘ ਬੂਟਾਂ, ਸਤਵਿੰਦਰ ਸਿੰਘ ਔਜਲਾ, ਸਾਰੇ ਸਰਕਲ ਪ੍ਰਧਾਨ, ਟੀਟੂ ਮਾਹਲਾ, ਮਨਪ੍ਰੀਤ ਸਿੰਘ ਖਾਲਸਾ, ਰਣਜੀਤ ਸਿੰਘ ਮਠਾਰੂ, ਪਰਮਿੰਦਰ ਸਿੰਘ ਬੌਬੀ, ਦਿਨੇਸ਼ ਕੁਮਾਰ, ਦੀਪਕ ਬੌਬੀ, ਡਾ ਜਸਵੰਤ ਯਾਦਵ, ਮੈਕੀ ਸਰਪੰਚ, ਪਰਮਜੀਤ ਸਿੰਘ, ਸੌਰਵ ਵਾਲੀਆ, ਨਰਿੰਦਰ ਸਿੰਘ, ਅਮਰਬੀਰ ਸਿੰਘ ਨੱਥੂਚਾਹਲ, ਸਤਨਾਮ ਗੋਸਲ, ਕੁਲਦੀਪ ਸਿੰਘ ਬਲੇਰ, ਮਲਕੀਤ ਸਿੰਘ ਪਿੰਨਾ,ਗੁਰਪ੍ਰੀਤ ਸਿੰਘ, ਰਾਜੇਸ਼ ਕੁਮਾਰ,  ਪਰਮਜੀਤ ਸਿੰਘ ਨੱਥੂਚਾਹਲ, ਗਿੰਦਰ ਸਿੰਘ ਆਦਿਕ ਹਾਜ਼ਰ ਸਨ।

LEAVE A REPLY

Please enter your comment!
Please enter your name here