Monday, October 26, 2026
Home Hoshiarpur ਹੁਸ਼ਿਆਰਪੁਰ ਤੋਂ ਬੀਜੇਪੀ ਵੱਲੋਂ ਟਿਕਟ ਨਾ ਮਿਲਣ ਕਾਰਨ ਵਿਜੇ ਸਾਂਪਲਾ ਨੇ ਐਕਸ...

ਹੁਸ਼ਿਆਰਪੁਰ ਤੋਂ ਬੀਜੇਪੀ ਵੱਲੋਂ ਟਿਕਟ ਨਾ ਮਿਲਣ ਕਾਰਨ ਵਿਜੇ ਸਾਂਪਲਾ ਨੇ ਐਕਸ ਤੋਂ ‘ਮੋਦੀ ਦਾ ਪਰਿਵਾਰ’ ਹਟਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਕਾਰਨ ਉਹ ਭਾਜਪਾ ਨੂੰ ਅਲਵਿਦਾ ਆਖ ਸਕਦੇ ਹਨ। ਉਨ੍ਹਾਂ ਨੇ ਐਕਸ ਤੇ ਇੱਕ ਪੋਸਟ ਰਾਹੀਂ ਭਾਜਪਾ ਨਾਲ ਵੱਖ ਹੋਣ ਦਾ ਸੰਕੇਤ ਦਿੱਤਾ।

Advertisements

ਉਨ੍ਹਾਂ ਲਿਖਿਆ ਕਿ ਰੱਬ ਇੱਕ ਰਸਤਾ ਬੰਦ ਕਰਦਾ ਹੈ ਤੇ ਕਈ ਰਸਤੇ ਖੋਲ੍ਹਦਾ ਹੈ, ਰੱਬ ਨੇ ਮੇਰੇ ਲਈ ਵੀ ਕੋਈ ਰਸਤਾ ਤੈਅ ਕੀਤਾ ਹੋਵੇਗਾ। ਮੇਰਾ ਸਾਥ ਦੇਣ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਨਾਂ ਤੋਂ ਮੋਦੀ ਪਰਿਵਾਰ ਸ਼ਬਦ ਨੂੰ ਹਟਾ ਕੇ ਬਿਨਾਂ ਕੁਝ ਕਹੇ ਬਹੁਤ ਕੁਝ ਕਹਿ ਦਿੱਤਾ ਹੈ।

LEAVE A REPLY

Please enter your comment!
Please enter your name here