ਕਿਸਾਨਾਂ ਨੂੰ ਮੂੰਗੀ ਅਤੇ ਹੋਰ ਦਾਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ: ਪਰਵਿੰਦਰ ਢੋਟ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ: ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਪਰਵਿੰਦਰ ਸਿੰਘ ਢੋਟ ਨੇ ਫਸਲੀ ਚੱਕਰ ਸਬੰਧੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮੌਜੂਦਾ ਸਮੇਂ ਵਿੱਚ ਆਲੂ ਦੀ ਪੁਟਾਈ ਹੋ ਰਹੀ ਹੈ ਅਤੇ ਬਹੁਤ ਸਾਰੇ ਕਿਸਾਨ ਹੁਣ ਮੱਕੀ ਦੀ ਫ਼ਸਲ ਬੀਜਣ ਦੀ ਤਿਆਰੀ ਕਰ ਰਹੇ ਹਨ ਪਰ ਉਹ ਇਸ ਫਸਲ ਦੀ ਬਿਜਾਈ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਇਸ ਫਸਲ ਨੂੰ ਪਾਣੀ ਦੀ ਬਹੁਤ ਲੋੜ ਹੈ ਜਦਕਿ ਮਜੂਦਾ ਸਮੇਂ ਵਿੱਚ ਸੂਬੇ ਵਿਚ ਪਾਣੀ ਦੀ ਬਹੁਤ ਕਮੀ ਹੈ ਅਤੇ ਪੰਜਾਬ ਵਿੱਚ ਪਾਣੀ ਦੀ ਕਮੀ ਦਿਨੋ-ਦਿਨ ਵੱਧ ਰਹੀ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਜ਼ਿਆਦਾਤਰ ਜ਼ੋਨਾਂ ਨੂੰ ਡਾਰਕ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਸਮੇਂ ਜਦੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਹੈ ਤਾਂ ਕਿਸਾਨਾਂ ਨੂੰ ਅਜਿਹੀ ਕੋਈ ਵੀ ਫ਼ਸਲ ਨਹੀਂ ਬੀਜਣੀ ਚਾਹੀਦੀ।

Advertisements

ਜਿਸ ਵਿੱਚ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਜਦਕਿ ਇਸ ਤੋਂ ਨਿਜਾਤ ਪਾਉਣ ਲਈ ਮੂੰਗੀ ਅਤੇ ਹੋਰ ਦਾਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਵਿੱਚ ਪਾਣੀ ਦੀ ਲੋੜ ਘੱਟ ਹੋਵੇ, ਇਸ ਦੇ ਨਾਲ ਹੀ ਇਸ ਫ਼ਸਲ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦਾ ਪ੍ਰਬੰਧ ਹੈ, ਜਿਸ ਕਾਰਨ ਕਿਸਾਨ ਦਾ ਮੁਨਾਫ਼ਾ ਵੀ ਨਿਸ਼ਚਿਤ ਹੈ ਉਹਨਾ ਕਿਹਾ ਕਿ ਜੇਕਰ ਚੰਗੀ ਕੁਆਲਿਟੀ ਦੀ ਦਾਲਾਂ ਦੀ ਖੇਤੀ ਕੀਤੀ ਜਾਵੇ ਤਾਂ ਵਿਦੇਸ਼ਾਂ ਤੋਂ ਇਸ ਦੇ ਆਯਾਤ ਨੂੰ ਵੀ ਰੋਕਿਆ ਜਾ ਸਕਦਾ ਹੈ। ਓਹਨਾ ਕਿਹਾ ਇਸ ਕਾਸ਼ਤ ਲਈ ਸਰਕਾਰ ਵਲੋ ਹਰ ਸੰਭਵ ਮਦਦ ਕੀਤੀ ਜਾਵੇਗੀ।

ਪਰਵਿੰਦਰ ਸਿੰਘ ਢੋਟ ਨੇ ਐਨ.ਆਰ.ਆਈਜ਼ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸੂਬੇ ਵਿੱਚ ਜਿਹੜੀ ਵਾਹੀਯੋਗ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਖੇਤੀ ਲਈ ਦਿੱਤੀ ਹੈ, ਉਹ ਵੀ ਠੇਕੇਦਾਰ ਨੂੰ ਇਸੇ ਤਰ੍ਹਾਂ ਦੀ ਖੇਤੀ ਕਰਨ ਦੀ ਅਪੀਲ ਕਰਨ ਅਤੇ ਮਨੁੱਖੀ ਜੀਵਨ ਲਈ ਪਾਣੀ ਰੂਪੀ ਇਸ  ਵਰਦਾਨ ਨੂੰ ਸੰਭਾਲਣਾ ਅਤੇ ਬਚਾਉਣ  ਲਈ ਉਹਨਾ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਗੱਲ ਨੂੰ ਨਾ ਸਮਝਿਆ ਤਾਂ ਆਉਣ ਵਾਲੇ ਸਮੇਂ ਵਿਚ ਸਾਨੂੰ ਪਾਣੀ ਦੀ ਅਜਿਹੀ ਲੜਾਈ ਲੜਨੀ ਪਵੇਗੀ, ਜਿਸ ਦੀ ਕਲਪਨਾ ਕਰਨੀ ਵੀ ਔਖੀ ਹੋਵੇਗੀ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਅਸੀਂ ਸਾਰੇ ਆਪਣੇ ਆਪਣੇ ਪੱਧਰ ਤੇ ਪਾਣੀ ਦੀ ਬੇਲੋੜੀ ਵਰਤੋਂ ਨੂੰ ਘੱਟ ਕਰੀਏ ਅਤੇ ਬਿਹਤਰ ਭਵਿੱਖ ਦੀ ਕਾਮਨਾ ਲਈ ਇਸ ਕੁਦਰਤੀ ਸਰੋਤ ਨੂੰ ਬਚਾਉਣ ਲਈ ਪ੍ਰਣ ਕਰੀਏ ।

LEAVE A REPLY

Please enter your comment!
Please enter your name here