ਸੱਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਉਸਤੋਂ ਬਾਅਦ ਅਸੀਂ ਜੋ ਮਰਜੀ ਭਾਸ਼ਾ ਲਿਖਵਾ ਸਕਦੇ ਹਾਂ: ਚੇਅਰਮੈਨ ਇੰਡੀਅਨ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ ਮੜੀਆ : ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਐਲਾਨ ਕੀਤਾ ਹੈ ਕਿ 21 ਫਰਵਰੀ ਤੱਕ ਸਾਰੇ ਦੁਕਾਨਦਾਰ ਸਾਰੇ ਪ੍ਰਾਈਵੇਟ ਤੇ ਸਰਕਾਰੀ ਦਫ਼ਤਰਾਂ ਦੇ ਸਾਰੇ ਕੰਮ ਅਤੇ ਦੁਕਾਨਾਂ ਤੇ ਦਫਤਰਾਂ ਦੇ ਨਾਮ ਪੰਜਾਬੀ ਭਾਸ਼ਾ ਵਿਚ ਲਿਖਣ ਦੀ ਹਦਾਇਤ ਕੀਤੀ ਹੈ ਗੁਰਪਾਲ ਸਿੰਘ ਇੰਡੀਅਨ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਭਾਰਤ ਅਤੇ ਦੁਨੀਆਂ ਵਿਚ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਕਿ ਸਾਡਾ ਸਾਰਿਆਂ ਦਾ ਫਰਜ ਹੈ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਉੱਚ ਦਰਜਾ ਦੇਣ ਲਈ ਮੁੱਖ ਮੰਤਰੀ ਜੀ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ

Advertisements

ਇੰਡੀਅਨ ਨੇ ਕਿਹਾ ਜੇਕਰ ਹੁਣ ਅਸੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਸਖ਼ਤ ਕਦਮ ਨਾ ਚੁੱਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਸਾਡਾ ਫਰਜ ਹੈ ਕਿ ਸੱਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਉਸਤੋਂ ਬਾਅਦ ਅਸੀਂ ਜੋ ਮਰਜੀ ਭਾਸ਼ਾ ਲਿਖਵਾ ਸਕਦੇ ਹਾਂ ਪੰਜਾਬੀ ਭਾਸ਼ਾ ਨੂੰ ਉੱਚ ਦਰਜਾ ਦੇਣਾ ਸਾਡਾ ਸਾਰਿਆਂ ਦਾ ਫਰਜ ਹੈ ਸੋਸ਼ਲ ਮੀਡੀਆ ਇੰਚਾਰਜ ਵਿਕਾਸ ਮੋਮੀ,ਐਸ ਸੀ ਵਿੰਗ ਕੋਆਰਡੀਨੇਟਰ,ਅਨਮੋਲ ਕੁਮਾਰ ਗਿੱਲ, ਸੁਖਦੇਵ ਸਿੰਘ ਰਿੰਕੂ, ਸੁਰਜੀਤ ਸਿੰਘ ਵਿੱਕੀ,ਸਨੀ ਰਤੜਾ, ਗਗਨਦੀਪ ਮਹਿਰਾ ਤੋਂ ਇਲਾਵਾ ਹੋਰ ਪਾਰਟੀ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here