ਡੈਂਟਲ ਸਿਹਤ ਪੰਦਰਵਾੜਾ ਦੌਰਾਨ 1573 ਮਰੀਜ਼ਾਂ ਦਾ ਕੀਤਾ ਇਲਾਜ: ਡਾ. ਕੁਲਜੀਤ ਸਿੰਘ  

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ 16 ਫਰਵਰੀ ਤੋਂ 2 ਮਾਰਚ ਤੱਕ 35ਵਾਂ “ਡੈਂਟਲ ਸਿਹਤ ਪੰਦਰਵਾੜਾ ਮਨਾਇਆ ਗਿਆ। ਪੰਦਰਵਾੜੇ ਦੌਰਾਨ 1572 ਦੇ ਕਰੀਬ ਮਰੀਜ਼ਾਂ ਦੇ ਦੰਦਾਂ ਦੀ ਜਾਂਚ ਤੇ ਇਲਾਜ ਕੀਤੀ ਗਿਆ। ਅੱਜ ਪੰਦਰਵਾੜੇ ਦੀ ਸਮਾਪਤੀ ਸਮਾਰੋਹ ਦੌਰਾਨ ਸਿਵਲ ਸਰਜਨ ਡਾ. ਕੁਲਜੀਤ ਸਿੰਘ ਅਤੇ ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਪੰਦਰਵਾੜੇ ਦੌਰਾਨ 111 ਲੋੜਵੰਦਾਂ ਨੂੰ ਮੁਫਤ ਡੈਂਚਰ ਲਗਾਏ ਗਏ। ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ, ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਦੰਦਾਂ ਦਾ ਮੁਫਤ ਚੈੱਕਅਪ ਅਤੇ ਬੀਮਾਰੀਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

Advertisements

ਉਨ੍ਹਾਂ ਕਿਹਾ ਕਿ 35ਵੇਂ ਡੈਂਟਲ ਸਿਹਤ ਪੰਦਰਵਾੜਾ ਦੌਰਾਨ ਜ਼ਿਲ੍ਹਾ ਕਪੂਰਥਲਾ ਦੀਆਂ ਸਿਹਤ ਸੰਸਥਾਵਾਂ ਵਿੱਚ 111 ਲੋੜਵੰਦ ਵਿਅਕਤੀਆਂ ਦੇ ਮੁਫ਼ਤ ਡੈਂਚਰ ਲਗਾਏ। ਇਸ ਮੌਕੇ ਸਿਵਲ ਸਰਜਨ ਨੇ ਮਰੀਜ਼ਾਂ ਨੂੰ ਡੈਂਚਰ ਵੀ ਭੇਂਟ ਕੀਤੇ। ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਦੰਦਾਂ ਦੀ ਸਾਂਭ ਸੰਭਾਲ ਲਈ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਖਾਣਾ ਖਾਣ ਤੋਂ ਬਾਅਦ ਦਿਨ ਵਿਚ ਦੋ ਵਾਰ ਬੁਰਸ਼ ਕਰਨਾ ਚਾਹੀਦਾ ਹੈ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਅਤੇ ਸਾਲ ਵਿੱਚ ਇੱਕ ਵਾਰ ਮਾਹਿਰ ਡਾਕਟਰ ਤੋਂ ਦੰਦਾਂ ਦਾ ਚੈੱਕਅਪ ਕਰਵਾਉਣਾ ਚਾਹੀਦਾ ਹੈ ।

ਉਨ੍ਹਾਂ ਕਿਹਾ ਕਿ ਮਿੱਠੀਆਂ ਚੀਜ਼ਾਂ ਅਤੇ ਤੰਬਾਕੂਨੋਸ਼ੀ ਤੋਂ ਸਾਨੂੰ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਸੈਮੀਨਾਰ ਉਪਰੰਤ ਡੈਟਲ ਡਾ. ਮਨਿੰਦਰ ਕੌਰ ਅਤੇ ਡੈਟਲ ਡਾ. ਗੁਰਦੇਵ ਭੱਟੀ ਵਲੋਂ ਮਰੀਜਾਂ ਦੇ ਦੰਦਾਂ ਦੀ ਜਾਂਚ ਵੀ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਸੈਮੀਨਾਰ ਦੌਰਾਨ ਦੰਦਾਂ ਦੀ ਸਾਂਭ ਸੰਭਾਲ਼ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ। ਸਿਵਲ ਸਰਜਨ ਡਾ. ਕੁਲਜੀਤ ਸਿੰਘ ਅਤੇ ਡੀ.ਡੀ.ਐਚ.ਓ ਡਾ. ਕਪਿਲ ਡੋਗਰਾ ਅਤੇ ਏਸੀਐਸ ਡਾ ਅੰਨੂ ਸ਼ਰਮਾ ਨੇ ਪ੍ਰਦਰਸ਼ਨੀ ਦਾ ਨਰਿੱਖਣ ਕੀਤਾ ਅਤੇ ਪ੍ਰਦਰਸ਼ਨੀ ਲਗਾਉਣ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਮੌਕੇ ਸਿਵਲ ਸਰਜਨ ਡਾ. ਕੁਲਜੀਤ ਸਿੰਘ ਅਤੇ ਡੀ.ਡੀ.ਐਚ.ਓ ਡਾ. ਕਪਿਲ ਡੋਗਰਾ, ਏਸੀਐਸ ਡਾ. ਅੰਨੂ ਸ਼ਰਮਾ ਨੇ ਲਾਭਪਾਤਰੀਆਂ ਨੂੰ ਡੈਂਚਰ ਵੰਡੇ ਅਤੇ ਪੰਦਰਵਾੜੇ ਦੌਰਾਨ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਡਾਕਟਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪੰਦਰਵਾੜੇ ਦੌਰਾਨ ਦੰਦਾਂ ਦੀਆਂ ਬਿਮਾਰੀਆਂ ਪ੍ਰਤੀ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਓਰਲ ਹੈਲਥ ਸਬੰਧੀ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਏਸੀਐਸ ਡਾ. ਅੰਨੂ ਸ਼ਰਮਾ, ਐਸ.ਐਮ.ਓ ਡਾ. ਸੰਦੀਪ ਧਵਨ,ਡਾ. ਮੋਨਿੰਦਰ ਕੌਰ,ਡਾ. ਗੁਰਦੇਵ ਭੱਟੀ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਬੀਸੀਸੀ ਕੁਆਰਡੀਨੇਟਰ ਜੋਤੀ ਅਨੰਦ, ਬੀਈਈ ਰਵਿੰਦਰ ਜੱਸਲ ਆਦਿ ਸਮੇਤ ਹੋਰ ਟ੍ਰੈਨੀ ਡਾਕਟਰ ਹਾਜ਼ਰ ਸਨ।

LEAVE A REPLY

Please enter your comment!
Please enter your name here