ਭਾਜਪਾ ਐਸ ਸੀ ਮੋਰਚਾ ਪੰਜਾਬ ਕਾਰਜਕਾਰਣੀ ਦੇ ਮੈਂਬਰ ਮੋਹਿੰਦਰ ਬਲੇਰ ਦਾ ਸਨਮਾਨ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਜਿਲਾ ਕਪੂਰਥਲਾ ਦੇ ਸਾਬਕਾ ਮੀਡਿਆ ਇੰਚਾਰਜ ਸਰਦਾਰ ਕੁਲਦੀਪ ਸਿੰਘ ਕੋਟ ਨੇ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਕਾਰਜਕਾਰਣੀ ਦੇ ਨਵੇਂ ਬਣੇ ਮੈਬਰ ਸਰਦਾਰ ਮੋਹਿੰਦਰ ਸਿੰਘ ਬਲੇਰ ਨੂੰ ਸਰੋਪਾ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਐਸ ਸੀ ਮੋਰਚਾ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਨਾਹਰ ਮੌਜੂਦ ਸਨ ਸਾਬਕਾ ਜਿਲਾ ਪ੍ਰਧਾਨ ਐਸ ਸੀ ਮੋਰਚਾ ਜਿਲਾ ਕਪੂਰਥਲਾ ਸਰਦਾਰ ਬਲਵਿੰਦਰ ਸਿੰਘ ਰਈਆ ਵਾਲ ਸਾਬਕਾ ਮੰਡਲ ਪ੍ਰਧਾਨ ਬੇਟ ਮੰਡਲ ਸਰਦਾਰ ਲਵਪ੍ਰੀਤ ਸਿੰਘ ਕੋਟ ਸਰਦਾਰ ਨਰਿੰਦਰ ਸਿੰਘ ਬੂਹ ਜਰਨਲ ਸਕੱਤਰ ਵਾਲਮੀਕੀ ਮਜਬੀ ਸਿੱਖ ਧਰਮ ਸਮਾਜ ਭਾਰਤ ਵੀ ਹਾਜ਼ਰ ਸਨ।

Advertisements

ਸਰਦਾਰ ਮੋਹਿੰਦਰ ਸਿੰਘ ਬਲੇਰ ਨੇ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਕੁਲਦੀਪ ਸਿੰਘ ਕੋਟ ਦਾ ਧੰਨਵਾਦ ਕਰਦਿਆਂ ਕਿਹਾ ਜਿਹੜੇ ਜਿੰਮੇਵਾਰੀ ਐਸ ਸੀ  ਮੋਰਚਾ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸੁੱਚਾ ਰਾਮ ਲੱਧੜ ਰਿਟਾਇਰ ਆਈ ਏ ਐਸ ਜੀ ਨੇ ਮੈਨੂੰ ਦਿੱਤੀ ਹੈ ਉਸ ਨੂੰ ਪੂਰੀ ਮਿਹਨਤ ਅਤੇ ਲਗਨ ਨਿਭਾਊਂਗਾ। 

LEAVE A REPLY

Please enter your comment!
Please enter your name here