ਡਾਕਟਰ ਤੋ ਕਿਵੇਂ ਬਣੀ ਇੱਕ ਆਈਪੀਐਸ ਆਫੀਸਰ ਹਰਜੋਤ ਬੈਂਸ ਦੀ ਮੰਗੇਤਰ ਜੋਤੀ ਯਾਦਵ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਇਹਨੀਂ ਦਿਨੀਂ ਪੰਜਾਬ ਦੀ ਇੱਕ ਆਈਪੀਐਸ ਅਫਸਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਈਪੀਐਸ ਜੋਤੀ ਯਾਦਵ ਜੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪਤਨੀ ਬਣਨ ਜਾ ਰਹੇ ਹਨ ਅਤੇ ਇਸ ਮਹੀਨੇ ਦੇ ਅੰਤ ਵਿੱਚ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਹੈ। ਕੁੱਝ ਮੀਡੀਆਂ ਰਿਪੋਰਟਾਂ ਅਨੁਸਾਰ, ਜੋਤੀ ਯਾਦਵ ਦਾ ਜਨਮ 26 ਨਵੰਬਰ 1987 ਵਿੱਚ ਗੁੜਗਾਓ ਹਰਿਆਣਾ ਵਿੱਚ ਹੋਇਆ ਸੀ। ਉਹਨਾਂ ਦੀ ਉਮਰ 35 ਸਾਲ ਹੈ। ਜੋਤੀ ਯਾਦਵ ਦੇ ਪਿਤਾ ਰਾਜਿੰਦਰ ਯਾਦਵ ਜੋ ਕਿ ਟਰਾਂਸਪੋਰਟ ਦਾ ਕੰਮ ਕਰਦੇ ਹਨ ਅਤੇ ਉਹਨਾਂ ਦੀ ਮਾਤਾ ਇੱਕ ਘਰੇਲੂ ਔਰਤ ਹੈ। ਜਯੋਤੀ ਯਾਦਵ ਦੀ ਗਿਣਤੀ ਦੇਸ਼ ਦੇ ਤੇਜ਼ਤਰਾਰ ਮਹਿਲਾ ਪੁਲਿਸ ਅਫਸਰਾਂ (6emale 9PS Officer) ਵਿੱਚ ਕੀਤੀ ਜਾਂਦੀ ਹੈ।

Advertisements

ਜੋਤੀ ਯਾਦਵ ਨੇ 12ਵੀਂ ਦੀ ਪੜਾਈ ਪੂਰੀ ਕਰਨ ਤੋ ਬਾਅਦ ਬੀਡੀਐਸ ਦੀ ਪੜਾਈ ਕੀਤੀ ਅਤੇ ਫਿਰ ਡਾਕਟਰ ਬਣ ਗਈ। ਇਸਤੋ ਬਾਅਦ ਜੋਤੀ ਯਾਦਵ ਨੇ ਸਾਲ 2019 ਵਿੱਚ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ 437ਵਾਂ ਰੈਂਕ ਪ੍ਰਾਪਤ ਕੀਤਾ। ਜੋਤੀ ਯਾਦਵ ਪੰਜਾਬ ਕੇਡਰ ਦੀ ਇੱਕ ਆਈਪੀਐਸ ਅਧਿਕਾਰੀ ਹੈ। ਇਸ ਵੇਲੇ ਉਹ ਮਾਨਸਾ ਵਿੱਚ ਐਸਪੀ ਵਜੋਂ ਤਾਇਨਾਤ ਹਨ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਏਡੀਸੀਪੀ ਵੀ ਰਹਿ ਚੁੱਕੇ ਹਨ। ਪਿਛਲੇ ਸਾਲ ਜੁਲਾਈ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵਿੱਚ ਉਹ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਨਾਲ ਜਨਤਕ ਬਹਿਸ ਕਰਦੇ ਨਜ਼ਰ ਆ ਰਹੇ ਸਨ।

LEAVE A REPLY

Please enter your comment!
Please enter your name here