ਸਾਬਕਾ ਨੇਵੀ ਅਧਿਕਾਰੀ ਨੇ ਪਾਸ ਕੀਤੀ ਵੱਕਾਰੀ ਪੀਸੀਐਸ ਦੀ ਪ੍ਰੀਖਿਆ, ਬਣਿਆ ਡੀਐਸਪੀ

ਪਟਿਆਲਾ, (ਦ ਸਟੈਲਰ ਨਿਊਜ਼): ਪਟਿਆਲਾ ਦੇ ਜੰਮਪਲ ਪ੍ਰੀਤ ਕੰਵਰ ਸਿੰਘ ਨੇ ਕਰੀਬ 12 ਸਾਲ ਭਾਰਤੀ ਜਲ ਸੈਨਾ ‘ਚ ਬਿਹਤਰੀਨ ਸੇਵਾਵਾਂ ਨਿਭਾਉਣ ਤੋਂ ਬਾਅਦ ਸੂਬੇ ਦੀ ਵੱਕਾਰੀ ਪ੍ਰੀਖਿਆ ਪੀ.ਸੀ.ਐਸ. ਨੂੰ ਪਾਸ ਕਰਕੇ ਡੀ.ਐਸ.ਪੀ. ਬਣ ਕੇ 35 ਸਾਲ ਦੀ ਉਮਰ ‘ਚ ਦੇਸ਼ ਸੇਵਾ ਲਈ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਹੈ।

Advertisements

ਪ੍ਰੀਤ ਕੰਵਰ ਸਿੰਘ ਨੇ ਆਪਣੇ ਜਜ਼ਬਾਤ ਉਜਾਗਰ ਕਰਦਿਆਂ ਕਿਹਾ ਕਿ ਵਰਦੀ ਹਮੇਸ਼ਾ ਹੀ ਮੇਰੀ ਪਹਿਲੀ ਤਰਜੀਹ ਰਹੀ ਹੈ ਤੇ ਭਾਰਤੀ ਜਲ ਸੈਨਾ ‘ਚ ਸਿੱਖੀ ਉੱਚ ਪੱਧਰੀ ਪੇਸ਼ਾਵਰ ਕੁਸ਼ਲਤਾ, ਪ੍ਰਸ਼ਾਸਨਿਕ ਹੁਨਰ, ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਟੀਮ ਦੇ ਤੌਰ ‘ਤੇ ਕੰਮ ਕਰਨ ਦੀ ਮੁਹਾਰਤ ਅਤੇ ਭਾਰਤੀ ਜਲ ਸੈਨਾ ‘ਚ ਲਗਾਤਾਰ ਤਿੰਨ ਵਾਰ ਸਟਾਫ਼ ਅਫ਼ਸਰ ਵਜੋਂ ਨਿਭਾਈ ਜ਼ਿੰਮੇਵਾਰੀ ਪੰਜਾਬ ਪੁਲਿਸ ‘ਚ ਸੇਵਾ ਨਿਭਾਉਣ ਸਮੇਂ ਮਦਦਗਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਜਲ ਸੈਨਾ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਸੇਵਾ ਮੁਕਤੀ ਤੋਂ ਬਾਅਦ ਆਪਣੀਆਂ ਸੇਵਾਵਾਂ ਦੇਸ਼ ਸੇਵਾ ਨੂੰ ਸਮਰਪਿਤ ਰੱਖਾਂਗਾ।

LEAVE A REPLY

Please enter your comment!
Please enter your name here