ਹਰਮਿੰਦਰ ਸਾਹਿਬ ਦੇ ਨੇੜੇ ਧਮਾਕਿਆ ਵਿੱਚ ਆਈਈਡੀ ਦਾ ਇਸਤੇਮਾਲ, 32 ਘੰਟਿਆ ਵਿੱਚ ਦੋ ਧਮਾਕੇ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਅੰਮ੍ਰਿਤਸਰ ਦੇ ਹਰਮਿੰਦਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਵਿੱਚ ਇੱਕ ਵੱਡਾ ਧਮਾਕਾ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਦੋ ਵਾਰ ਹੋ ਚੁੱਕਿਆ ਹੈ। ਇਸ ਦੋਵੇਂ ਧਮਾਕਿਆ ਵਿੱਚ ਦੋ ਲੋਕ ਜ਼ਖਮੀ ਹੋ ਗਏ ਹਨ।

Advertisements

ਇਸ ਮਾਮਲੇ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆ ਡੀਜੀਪੀ ਨੇ ਕਿਹਾ ਕਿ ਦੋਵੇਂ ਧਮਾਕਿਆ ਵਿੱਚ ਆਈਈਡੀ ਦਾ ਇਸਤੇਮਾਲ ਕੀਤਾ ਗਿਆ ਹੈ। ਬਾਕੀ ਜਾਣਕਾਰੀ ਪੁਲਿਸ ਟੀਮ ਦੇ ਵੱਲੋ ਬਾਰੀਕੀ ਨਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਟੈਰਰ ਐਂਗਲ ਤੋ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here