ਢਿੱਲਵਾਂ ‘ਚ ਹਰਦੀਪ ਉਰਫ਼ ਦੀਪਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ਵਿੱਚ 4 ਮੁਲਜ਼ਮ ਗ੍ਰਿਫ਼ਤਾਰ, 5 ਦੀ ਭਾਲ ਜ਼ਾਰੀ

ਕਪੂਰਥਲਾ (ਦ ਸਟੈਲਰ ਨਿਊਜ਼), ਪਲਕ। ਕੁੱਝ ਦਿਨ ਪਹਿਲਾਂ ਢਿੱਲਵਾਂ ਖੇਤਰ ਵਿੱਚ ਕੁੱਝ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 5 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਐੱਸ.ਪੀ. (ਡੀ.) ਰਮਨਿੰਦਰ ਸਿੰਘ ਨੇ ਦੱਸਿਆ ਕਿ 20 ਸਤੰਬਰ 2023 ਨੂੰ ਗੁਰਨਾਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਪੱਤੀ ਲਾਧੀ ਕੀ ਢਿੱਲਵਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਹਰਦੀਪ ਸਿੰਘ ਉਰਫ਼ ਦੀਪਾ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਦਾ ਪੁੱਤਰ ਦਾ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਮੰਗਲਜੀਤ ਸਿੰਘ ਵਾਸੀ ਲਾਧੂ ਕੀ ਢਿੱਲਵਾਂ ਦੇ ਨਾਲ ਝਗੜਾ ਰਹਿੰਦਾ ਸੀ, ਜਿਸ ਕਾਰਨ ਉਸ ਦੇ ਲੜਕੇ ਖਿਲਾਫ਼ ਮੁਕੱਦਮੇ ਦਰਜ ਹਨ।  

Advertisements

19 ਸਤੰਬਰ 2023 ਨੂੰ ਉਸਦਾ ਪੁੱਤਰ ਕਾਫ਼ੀ ਦਿਨਾਂ ਤੋਂ ਬਾਅਦ ਸ਼ਾਮ ਕਰੀਬ 5 ਵਜੇ ਘਰ ਆਇਆ, ਜੋ ਕਿ ਨਸ਼ਾ ਕਰਨ ਦਾ ਆਦੀ ਸੀ। ਉਸ ਦਾ ਪੁੱਤਰ ਘਰ ਤੋਂ ਬੈਂਕ ਦੀ ਕਾਪੀ ਲੈ ਕੇ ਬਾਹਰ ਚਲਾ ਗਿਆ, ਜਿਸ ਤੋਂ ਬਾਅਦ ਮੋਟਰਸਾਈਕਲ ਤੇ ਜਿਓਨਾ ਵਾਸੀ ਪਿੰਡ ਬੂਟਾਂ ਦੇ ਘਰ ਤੋਂ ਜਦੋਂ ਨਸ਼ਾ ਲੈ ਕੇ ਨਿਕਲਿਆਂ ਤਾਂ ਉਹ ਸੁਭਾਨਪੁਰ ਸਾਈਡ ਵੱਲੋਂ ਜਾ ਰਿਹਾ ਸੀ। ਜਿੱਥੇ ਉਸਨੂੰ ਮਲਕੀਅਤ ਸਿੰਘ ਉਰਫ਼ ਹੈਪੀ ਪੁੱਤਰ ਕਰਮਜੀਤ ਸਿੰਘ ਤੇ ਉਸਦੀ ਪਤਨੀ ਚਰਨਜੀਤ ਕੌਰ ਉਰਫ਼ ਰਾਜ ਨੇ ਦੇਖ ਲਿਆ ਅਤੇ ਉਕਤ ਪਤੀ-ਪਤਨੀ ਨੇ ਹੈਪੀ ਨੂੰ ਫੋਨ ਕਰਕੇ ਦੀਪਾ ਦੀ ਜਾਣਕਾਰੀ ਦਿੱਤੀ। ਜਿਸ ਤੇ ਹੈਪੀ ਗੱਡੀ ਵਿੱਚ ਆਪਣੇ ਸਾਥੀਆਂ ਸਮੇਤ ਦੀਪੂ ਦਾ ਪਿੱਛਾ ਕਰਨ ਲੱਗਾ ਤੇ ਇਸ ਦੌਰਾਨ ਉਕਤ ਮੁਲਜਮਾਂ ਨੇ ਹਰਦੀਪ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਡਰਦਾ ਹੋਇਆ ਦੀਪਾ ਝੋਨੇ ਦੇ ਖੇਤਾਂ ਵਿੱਚ ਲੁੱਕ ਗਿਆ, ਜਿਸਨੂੰ ਹਰਪ੍ਰੀਤ ਉਰਫ਼ ਹੈਪੀ ਅਤੇ ਉਸਦੇ ਸਾਥੀ ਅਮਰੂਦੀਪ ਮੁਸਲਾ ਤੇ ਕੈਲਾ ਵਾਸੀ ਭੀਲਾ ਨੇ ਮੋਟਰਸਾਈਕਲ ਤੇ ਬਿਠਾ ਲਿਆ ਤੇ ਉਸਨੂੰ ਹੈਪੀ ਦੀ ਮੋਟਰ ਤੇ ਲੈ ਗਏ। ਜਿੱਥੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੀਪੇ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ ਘਰ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਐੱਸ.ਐੱਸ.ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਨੇ ਐੱਸ.ਪੀ. (ਡੀ.) ਰਮਨਿੰਦਰ ਸਿੰਗ ਦੀ ਨਿਗਰਾਨੀ ਵਿੱਚ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ, ਜਿਸ ਵਿੱਚ ਡੀ.ਐੱਸ.ਪੀ. ਭੁਲੱਥ ਭਾਰਤ ਭੂਸ਼ਣ ਤੇ ਐੱਸ.ਐੱਚ.ਓ. ਢਿੱਲਵਾਂ ਬਲਬੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫਿਲਹਾਲ ਫਰਾਰ ਮੁਲਜ਼ਮਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here