ਸੂਬਾ ਸਰਕਾਰ ਨਰਸ ਡੇ ਉਪਰ ਸਰਕਾਰੀ ਗੈਰਸਰਕਾਰੀ ਨਰਸਾਂ ਦੀ ਡਿਊਟੀ ਨਿਭਾ ਰਹੇ ਅਧਿਕਾਰੀਆਂ ਦੀ ਉਜਰਤਾ ਵਿਚ ਵਾਧਾ ਕਰੇ: ਪ੍ਰਸ਼ੋਤਮ ਅਹੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਮੁੱਲੀਆ ਸੇਵਾਵਾਂ ਦੇ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਪ੍ਰਸ਼ੋਤਮ ਰਾਜ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ ਪੰਜਾਬ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰਸ ਹੋਣਾ ਇੱਕ ਬਹੁਤ ਮਾਣ ਵਾਲਾ ਕਿੱਤਾ ਹੈ, ਪਰ ਅੱਜ ਦੇ ਦਿਨ ਇਹ ਜ਼ਰੂਰ ਕਹਾਂਗਾ ਕਿ ਮੇਰਾ ਨਿੱਜੀ ਮੰਨਣਾ ਹੈ ਕਿ ਪੰਜਾਬ ਵਿੱਚ ਹਾਲੇ ਵੀ ਇਸ ਕਿੱਤੇ ਨੂੰ ਬਣਦਾ ਸਤਿਕਾਰ ਨਹੀਂ ਮਿਲਿਆ ਜਦਕਿ ਹਰ ਇੱਕ ਇਨਸਾਨ ਦੀ ਦੁੱਖ ਵਿੱਚ ਸੇਵਾ ਕਰਨਾ ਉਨ੍ਹਾਂ ਦੀ ਜਾਨ ਸਿਹਤ ਨੂੰ ਆਪਣਾ ਹਿੱਸਾ ਸਮਝਦੇ ਹੋਏ ਦੁਬਾਰਾ ਸਿਹਤਮੰਦ ਬਣਾਉਣ ਵਿੱਚ ਡਾਕਟਰ ਸਾਹਿਬਾਨ ਦੇ ਨਾਲ ਇਨ੍ਹਾਂ ਦਾ ਮੁੱਖ ਰੋਲ ਹੈ।

Advertisements

ਇਸ ਭਲਾਈ ਦੇ ਕਿੱਤੇ ਲਈ ਸਹੀ ਉਜਰਤਾ ਨਾ ਮਿਲਣਾ ਤੇ ਹੋਰ ਭੱਤੇ ਵੀ ਬਹੁਤ ਘੱਟ ਹੋਣੇ ਇਹ ਬਹੁਤ ਵਿਚਾਰਨ ਵਾਲੀ ਗੱਲ ਹੈ ਤੇ ਮੁੱਦਾ ਵੀ ਹੈ ਜਿਸ ਦੇ ਚਲਦਿਆਂ ਆਏ ਦਿਨ ਸਾਡੀਆਂ ਮਿਹਨਤੀ ਦਿਨ ਰਾਤ ਦੀਆ ਡਿਉਟੀਆਂ ਨਿਭਾ ਭੈਣਾ ਧੀਆ ਆਪਣੇ ਹੱਕਾਂ ਲਈ ਹੜਤਾਲਾਂ ਧਰਨੇ ਮੁਜ਼ਾਹਰੇ ਕਰਦੀਆਂ ਹਨ। ਸੋ ਅੱਜ ਦੇ ਦਿਨ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੀ ਉਜਰਤਾ ਵਿਚ ਚਾਹੇ ਸਰਕਾਰੀ ਚਾਹੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਡਿਉਟੀਆਂ ਨਿਭਾ ਰਹੀਆਂ ਹੋਣ ਵਾਧਾ ਕਰੇ ਹੈ ਤੇ ਹੋਰ ਭੱਤੇ ਵੀ ਵਧਾਵੇ ਨਹੀਂ ਤਾਂ ਜਲਦੀ ਅਸੀ ਹਾਈਕਮਾਂਡ ਦੇ ਆਦੇਸ਼ ਨਾਲ ਆਪਣੀਆਂ ਧੀਆਂ ਭੈਣਾਂ ਨਰਸਾਂ ਦੇ ਹੱਕ ਵਿੱਚ ਸੰਘਰਸ਼ ਉਲੀਕਾਗੇ।

LEAVE A REPLY

Please enter your comment!
Please enter your name here