ਖੂਨਦਾਨ ਵਿੱਚ ਨਵੀਆਂ ਪੈੜਾਂ ਪਾ ਰਿਹਾ ਸਿੱਧੂ ਜੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲ੍ਹੇ ਵਿੱਚ ਖੂਨਦਾਨ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਪਿੰਡ ਬੁੱਲੋਵਾਲ ਨਿਵਾਸੀ ਸਟਾਰ ਕੱਪਲ ਬਲੱਡ ਡੋਨਰ ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚ ਕੇ 27ਵੀ ਵਾਰ ਇਕੱਠਿਆਂ ਖੂਨਦਾਨ ਕਰਕੇ ਇੱਕ ਮਿਸਾਲ ਪੇਸ਼ ਕੀਤੀ। ਇਹ ਜੋੜਾ ਹਰ ਚਾਰ ਮਹੀਨੇ ਬਾਅਦ ਲਗਾਤਾਰ ਖੂਨਦਾਨ ਕਰਦਾ ਹੈ। ਨਿੱਜੀ ਤੌਰ ਤੇ ਬਹਾਦਰ ਸਿੰਘ ਸਿੱਧੂ ਨੇ ਅੱਜ 62ਵੀ ਵਾਰ( ਹੁਣ ਤੱਕ ਤਕਰੀਬਨ 23 ਲੀਟਰ ) ਅਤੇ ਜਤਿੰਦਰ ਕੌਰ ਸਿੱਧੂ ਨੇ 27ਵੀ ਵਾਰ ( ਹੁਣ ਤੱਕ ਤਕਰੀਬਨ 10 ਲੀਟਰ ) ਖੂਨਦਾਨ ਕੀਤਾ ਹੈ।

Advertisements

ਖੂਨਦਾਨ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਸਿੱਧੂ ਜੋੜੇ ਦੇ ਅਹਿਮ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਦਿਨੀ ਕੇਂਦਰੀ ਸੰਚਾਰ ਬਿਊਰੋ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਵਲੋਂ ਸਿੱਧੂ ਜੋੜੇ ਨੂੰ “ ਹੁਸ਼ਿਆਰਪੁਰ ਦੇ ਆਈਕਨ ” ਅਵਾਰਡ ਨਾਲ ਨਵਾਜਿਆ ਗਿਆ ਸੀ।ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਐਸ ਐਮ ੳ ਡਾ ਸਵਾਤੀ ਜੀ ਅਤੇ ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬਲੱਡ ਟਰਾਂਸਫਿਊਜਨ ਅਫਸਰ ਡਾ ਗੁਰੀਕਾ ਨੇ ਸਿੱਧੂ ਜੋੜੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਵੀ ਸਿੱਧੂ ਜੋੜੇ ਤੋ ਪ੍ਰੇਰਣਾ ਲੈਂਦੇ ਹੋਏ ਸਮਾਜ ਭਲਾਈ ਦੇ ਕਾਰਜਾਂ ਲਈ ਅੱਗੇ ਆੳੇੁਣਾ ਚਾਹੀਦਾ ਹੈ। ਇਸ ਮੌਕੇ ਉਪਿੰਦਰ, ਸੰਦੀਪ ਸਿੰਘ, ਸੁਰਿੰਦਰ ਜੀ ਅਤੇ ਮੈਡਮ ਕਮਲਪ੍ਰੀਤ ਕੌਰ ਵੀ ਹਾਜਰ ਸਨ।

LEAVE A REPLY

Please enter your comment!
Please enter your name here