ਚੱਬੇਵਾਲ ਵਿੱਚ ਦੁਕਾਨ ਤੇ ਚੱਲੀਆਂ ਗੋਲੀਆਂ, ਘਟਨਾ ਹੋਈ ਸੀਸੀਟੀਵੀ ਵਿੱਚ ਕੈਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰੁਪਰ ਦੇ ਨਜ਼ਦੀਕੀ ਪਿੰਡ ਚੱਬੇਵਾਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੀਤੀ ਦੇਰ ਰਾਤ ਕਰੀਬ 9 ਵਜੇ ਮੋਟਰਸਾਈਕਲ ਸਵਾਰ 2 ਨੌਜਵਾਨ ਵੱਲੋਂ ਚੱਬੇਵਾਲ ਦੇ ਭੀਲੋਵਾਲ ਚੌਂਕ ਵਿਚ ਸਥਿਤ ਇੱਕ ਹਾਰਡ ਵੇਅਰ ਦੀ ਦੁਕਾਨ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਦੁਕਾਨ ਦੇ ਬਾਹਰ ਲੱਗੇ ਸ਼ੀਸ਼ੇ ਉੱਤੇ ਲੱਗੀਆਂ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀ ਹੋਇਆ।

Advertisements

ਜਾਣਕਾਰੀ ਮੁਤਾਬਕ ਦੁਕਾਨ ਮਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਤੇ ਮੌਜੂਦ ਸੀ ਤਾਂ ਇਸ ਦੌਰਾਨ ਦੁਕਾਨ ਬਾਹਰ ਮੋਟਰਸਾਈਕਲ ਤੇ ਆਏ 2 ਨੌਜਵਾਨਾਂ ਨੇ ਆਉਂਦੇ ਸਾਰ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਵੱਲੋਂ 4 ਫਾਇਰ ਦੁਕਾਨ ਵੱਲ ਕੀਤੇ ਗਏ ਜੋਕਿ ਦੁਕਾਨ ਬਾਹਰ ਲੱਗੇ ਸ਼ੀਸ਼ੇ ਤੇ ਜਾ ਲੱਗੇ। ਘਟਨਾ ਦੀ ਸੂਚਨਾ ਮਿਲਦੇ ਥਾਣਾ ਚੱਬੇਵਾਲ ਦੇ ਪੁਲਿਸ ਅਧਿਕਾਰੀ ਅਤੇ ਡੀ.ਐੱਸ.ਪੀ. ਪੁਲਿਸ ਪਾਰਟੀ ਸਮੇਤ ਮੌਤੇ ਉੱਤੇ ਪਹੁੰਚ ਗਏ ਅਤੇ ਸੀ.ਸੀ.ਟੀ. ਨੂੰ ਚੈੱਕ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

LEAVE A REPLY

Please enter your comment!
Please enter your name here