ਘਰ ਵਿੱਚ ਰੱਖੇ ਨੇਪਾਲੀ ਰਸੋਈਏ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ

ਫਗਵਾੜਾ (ਦ ਸਟੈਲਰ ਨਿਊਜ਼)।  ਫਗਵਾੜਾ ਵਿੱਚ ਇੱਕ ਵੱਡੀ ਲੁੱਟ ਦੀ ਵਾਰਦਾਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਫਗਵਾੜਾ ਦੇ ਮਸ਼ਹੂਰ ਵਪਾਰੀ ਅਤੇ ਪ੍ਰਸਿੱਧ ਸਮਾਜ ਸੇਵੀ ਵਾਲੀਆ ਪਰਿਵਾਰ ਦੇ ਘਰ ਜ਼ਹਿਰੀਲਾ ਖਾਣਾ ਖੁਆ ਕੇ ਘਰ ਦੇ ਰਸੋਈਏ ਵੱਲੋਂ ਤਿਜੌਰੀ ਵਿੱਚੋਂ ਕੀਮਤੀ ਸਾਮਾਨ, ਨਕਦੀ ਆਦਿ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

Advertisements

ਮੁਲਜ਼ਮ ਕੁੱਕ ਨੇਪਾਲੀ ਮੂਲ ਦਾ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਕੁੱਕ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਖੀ ਅਜੀਤ ਵਾਲੀਆ, ਉਨ੍ਹਾਂ ਦੀ ਪਤਨੀ ਮਿੰਨੀ ਵਾਲੀਆ, ਮਾਤਾ ਤੇ ਦੇਖਭਾਲ ਲਈ ਰੱਖੀ ਗਈ ਨਰਸ ਅਤੇ ਘਰ ਦੇ ਦੋ ਨੌਕਰ ਬੇਹੋਸ਼ ਪਾਏ ਗਏ ਹਨ।

ਪਤਨੀ ਮਿੰਨੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਥਾਣਾ ਸਿਟੀ ਫਗਵਾੜਾ ਦੇ ਅਮਨਦੀਪ ਸਿੰਘ ਨਾਹਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here