ਇਟਲੀ ਵਿੱਚ ਨਵਨੀਤ ਕੌਰ ਨੇ ਡਾਕਟਰ ਦੀ ਡਿਗਰੀ ਹਾਸਲ ਕਰਕੇ ਹੁਸ਼ਿਆਰਪੁਰ ਦਾ ਵਧਾਇਆ ਮਾਣ

ਹੁਸ਼ਿਆਰਪੁਰ( ਦ ਸਟੈਲਰ ਨਿਊਜ਼)।  ਕਹਿੰਦੇ ਹਨ ਕਿ ਲੜਕੀਆਂ ਲੜਕਿਆਂ ਤੋਂ ਘੱਟ ਨਹੀਂ ਹੁੰਦੀਆਂ ਇਹ ਗੱਲ ਨਵਨੀਤ ਕੌਰ ਨੇ ਸਿੱਧ ਕਰਕੇ ਵਖਾਈ ਹੈ। ਆਪਣੇ ਚੰਗੇ ਭਵਿੱਖ ਲਈ ਪੰਜਾਬ ਦੇ ਪਿੰਡ ਟਾਂਡਾ ਰਾਮ ਸਹਾਏ ਮੁਕੇਰੀਆਂ (ਹੁਸ਼ਿਆਰਪੁਰ) ਤੋਂ ਇਟਲੀ ਆਈ। ਜਿੱਥੇ ਸਪੀਆਨਸਾ ਯੂਨੀਵਰਸਿਟੀ ਰੋਮ ਬਰਾਂਚ ਲਾਤੀਨਾ ਤੋਂ 6 ਸਾਲ ਦੀ ਡਾਕਟਰੀ ਕੋਰਸ ਮੈਡੀਸ਼ਨ ਅਤੇ ਸਰਜਰੀ (ਐੱਮ.ਬੀ.ਬੀ.ਐੱਸ) ਪਹਿਲੇ ਦਰਜੇ ਵਿੱਚ ਪਾਸ ਕਰ ਇਸ ਬੈੱਚ ਦੇ 120 ਵਿੱਦਿਆਰਥੀਆਂ ਵਿੱਚੋਂ 110/110 ਨੰਬਕ ਲੈ ਕੇ ਪਹਿਲਾਂ ਸਥਾਨ ਹਾਸਲ ਕੀਤਾ।

Advertisements

ਇਸ ਸਫ਼ਲਤਾ ਲਈ ਯੂਨੀਵਰਸਿਟੀ ਵੱਲੋਂ ਡਾ.ਨਵਨੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ‘ਇਟਾਲੀਅਨ ਪੰਜਾਬੀ ਕਲੱਬ’ ਨਾਲ ਡਾ.ਨਵਨੀਤ ਕੌਰ ਦੇ ਮਾਪਿਆਂ ਨੇ ਇਸ ਕਾਬਲੇ ਤਾਰੀਫ਼ ਕਾਰਵਾਈ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹਨਾਂ ਦੇ 2 ਬੱਚੇ ਹਨ ਇੱਕ ਧੀ ਤੇ ਇੱਕ ਪੁੱਤਰ। ਇਹ ਦੋਵੇਂ ਬੱਚੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਨ। ਨਵਨੀਤ ਕੌਰ ਦੇ ਡਾਕਟਰ ਬਣਨ ਨਾਲ ਮਾਪਿਆਂ ਨੂੰ ਪਿੰਡ ਵਾਲੇ ਵਧਾਈਆਂ ਦੇ ਰਹੇ ਹਨ।

LEAVE A REPLY

Please enter your comment!
Please enter your name here