ਮੁਲਜ਼ਮ ਨੂੰ ਫੜਨ ਗਏ ਚੌਂਕੀ ਇੰਚਾਰਜ ਸਮੇਤ ਪੁਲਿਸ ਟੀਮ ਤੇ ਕੁੱਝ ਪਿੰਡ ਵਾਸੀਆਂ ਨੇ ਕੀਤਾ ਹਮਲਾ, ਭਾਲ ਜਾਰੀ

ਲੁਧਿਆਣਾ (ਦ ਸਟੈਲਰ ਨਿਊਜ਼)। ਇਹ ਮਾਮਲਾ ਪਾਇਲ ਸਬ-ਡਵੀਜ਼ਨ ਦੇ ਪਿੰਡ ਕੁਲਾਹੜ ਦਾ ਹੈ, ਜਿੱਥੇ ਮੁਲਜ਼ਮ ਨੂੰ ਫੜਨ ਗਏ ਚੌਂਕੀ ਇੰਚਾਰਜ ਸਮੇਤ ਪੁਲਿਸ ਟੀਮ ਤੇ ਕੁੱਝ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਜਦੋਂ  ਪੁਲਿਸ ਪਾਰਟੀ ਦੁਪਹਿਰ ਨੂੰ ਪਿੰਡ ਕੁਲਹਾੜ ਵਿੱਚ ਮੁਲਜ਼ਮ ਜਗਜੀਤ ਸਿੰਘ ਪੰਧੇਰ ਦੇ ਘਰ ਪਹੁੰਚੀ ਤਾਂ  ਮੁਲਜ਼ਮ ਜਗਜੀਤ ਸਿੰਘ ਘਰ ਵਿੱਚ ਹੀ ਮੌਜੂਦ ਸੀ। ਪੁਲਿਸ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਪਿੰਡ ਕੁਲਾਹੜ ਦੇ ਵਸਨੀਕ ਸਤਵੰਤ ਸਿੰਘ ਉੱਰਫ਼ ਸੱਤਾ ਅਤੇ ਸਿਮਰਨਜੀਤ ਸਿੰਘ ਉਰਫ਼ ਮਿੱਠੂ ਹੋਡਾ ਸਿਟੀ ਕਾਰ ਵਿੱਚ ਮੁਲਜ਼ਮ ਦੇ ਘਰ ਆਏ।

Advertisements

ਆਉਂਦੇ ਸਾਰ ਹੀ ਪੁਲਿਸ ਟੀਮ ਵਾਲੀ ਗੱਡੀ ਦੇ ਡਰਾਈਵਰ ਖੁਸ਼ਦੇਵ ਦੀ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਈਲ ਖੋਹ ਕੇ ਤੋੜ ਦਿੱਤਾ ਅਤੇ ਕਾਰ ਦੀ ਚਾਬੀ ਵੀ ਕੱਢ ਲਈ। ਪੁਲਿਸ ਟੀਮ ਨੂੰ ਜਦੋਂ ਵੇਖਣ ਲਈ ਬਾਹਰ ਆਏ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਹੱਥੋ-ਪਾਈ ਕੀਤੀ। ਸਿਪਾਹੀ ਹਰਜਿੰਦਰ ਸਿੰਘ ਅਤੇ ਪੀ.ਐੱਚ.ਜੀ. ਕੁਲਵਿੰਦਰ ਚੰਦ ਨਾਲ ਵੀ ਧੱਕੀ-ਮੁੱਕੀ ਕੀਤੀ ਅਤੇ ਪਹਿਨੀ ਵਰਦੀ ਖਿੱਚ ਕੇ ਪਾੜ ਦਿੱਤੀ ਅਤੇ ਉਸਦੀ ਨੇਮ ਪਲੇਟ ਵੀ ਤੋੜ ਦਿੱਤੀ।

ਮੁਲਜ਼ਮ ਜਗਜੀਤ ਸਿੰਘ ਨੂੰ ਪੁਲਿਸ ਦੀ ਗ੍ਰਿਫ਼ਤ ਤੋਂ ਛੁਡਵਾ ਕੇ ਭਜਾ ਦਿੱਤਾ ਤੇ ਬਾਕੀ ਹਮਲਾਵਰ ਵੀ ਮੌਕੇ ਤੋਂ ਫਰਾਰ  ਹੋ ਗਏ। ਪੁਲਿਸ ਅਧਿਕਾਰੀ ਐੱਸ.ਆਈ. ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਵੱਡੇ ਪੱਧਰ ਤੇ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here