Monday, November 2, 2026
Home Punjab ਪਤੀ ਵੱਲੋਂ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੌਰਾਨ ਹੋਈ ਮੌਤ

ਪਤੀ ਵੱਲੋਂ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੌਰਾਨ ਹੋਈ ਮੌਤ

ਤਰਨਤਾਰਨ ( ਦ ਸਟੈਲਰ ਨਿਊਜ਼)। ਕਸਬਾ ਖਡੂਰ ਸਾਹਿਬ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦੌਰਾਨ ਉਸ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।  ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕੰਵਲਜੀਤ ਕੌਰ ਪੁੱਤਰੀ ਸਰਬਜੀਤ ਸਿੰਘ  ਨੇ ਦੱਸਿਆ ਕਿ ਸਵੇਰੇ ਚਾਰ ਵਜੇ ਜਦੋਂ ਮਾਤਾ-ਪਿਤਾ ਦੇ ਝਗੜੇ ਕਰਦਿਆਂ ਦੀਆਂ ਆਵਾਜ਼ਾਂ ਸੁਣਿਆਂ ਤਾਂ ਕਮਰੇ ਤੋਂ ਬਾਹਰ ਆਈ। ਉਸਨੇ ਵੇਖਿਆਂ ਕਿ ਉਸਦਾ ਪਿਤਾ ਸਰਬਜੀਤ ਸਿੰਘ ਉਸਦੀ ਮਾਤਾ ਮਨਜੀਤ ਕੌਰ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ।

Advertisements

ਇਸੇ ਦੌਰਾਨ ਉਸਦੇ ਪਿਤਾ ਨੇ ਉਸਦੀ ਮਾਤਾ ਨੂੰ ਪੌੜੀਆਂ ਵਿਚ ਧੱਕਾ ਦੇ ਦਿੱਤਾ ਜਿਸ ਕਾਰਨ ਮਾਤਾ ਦੀਆਂ ਲੱਤਾ –ਬਾਹਾਂ ਟੁੱਟ ਗਈਆਂ, ਜੋ ਗੰਭੀਰ ਜ਼ਖ਼ਮੀ ਹੁੰਦੇ ਹੋਏ ਦਰਦ ਨਾਲ ਤੜਫ਼ ਰਹੀ ਸੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸਦਾ ਪਿਤਾ ਆਪਣੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਮਾਤਾ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਪੋਸਟਪਾਰਟਮ ਕਰਵਾਉਂਦੇ ਹੋਏ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਪਿਤਾ ਖਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here