ਮੈਕਸੀਕੋ ( ਦ ਸਟੈਲਰ ਨਿਊਜ਼)। ਮੱਧ ਮੈਕਸੀਕੋ ਦੇ ਜ਼ਕਾਟੇਕਸ-ਸਾਲਟੀਲੋ ਹਾਈਵੇਅ ਤੋ ਇੱਕ ਖ਼ਬਰ ਮਿਲੀ ਹੈ ਜਿੱਥੇ ਅਮਰੀਕਾ ਤੋਂ ਆ ਰਹੀ ਇੱਕ ਯਾਤਰੀ ਬੱਸ ਦੇ ਪੱਲਟਣ ਕਾਰਨ ਕਰੀਬ 8 ਲੋਕਾਂ ਦੀ ਮੌਤ ਹੋ ਗਈ ਤੇ 30 ਲੋਕ ਗੰਭੀਰ ਜ਼ਖ਼ਮੀ ਹੋ ਗਏ।
ਸਥਾਨਕ ਮੀਡੀਆਂ ਦੀ ਜਾਣਕਾਰੀ ਮੁਤਾਬਕ ਬੱਸ ਅਮਰੀਕਾ ਵਿੱਚ ਰਹਿ ਰਹੇ ਮੈਕਸੀਕਨ ਨਾਗਰਿਕਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਉਨ੍ਹਾਂ ਨੂੰ ਜੱਦੀ ਸ਼ਹਿਰ ਜ਼ਕਾਟੇਕਾਸ ਅਤੇ ਆਗੁਆਸਕਾਲੀਏਂਟਸ ਵਿੱਚ ਬਿਤਾਉਣ ਲਈ ਲੈ ਜਾ ਰਹੀ ਸੀ।
ਹਾਦਸਾ ਤੇਜ਼ ਰਫ਼ਤਾਰ ਨਾਲ ਚੱਲਣ ਅਤੇ ਬੱਸ ਡਰਾਈਵਰ ਵੱਲੋਂ ਵਾਹਨ ਤੇ ਕਾਬੂ ਨਾ ਪਾਉਣ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।