ਅੱਜ ਮੋਗਾ-ਕੋਟਕਪੂਰਾ ਰੋਡ ਉੱਤੇ ਸਥਿਤ ਸਿੰਘਾਂਵਾਲਾ ਟੌਲ ਪਲਾਜ਼ੇ ਨੂੰ ਕੀਤਾ ਜਾਵੇਗਾ ਬੰਦ, ਮਾਨ ਸਰਕਾਰ ਨੇ ਲਿਆ ਫੈਸਲਾ

ਮੋਗਾ ( ਦ ਸਟੈਲਰ ਨਿਊਜ਼)। ਪੰਜਾਬ ਵਿੱਚ ਅੱਜ ਇਕ ਹੋਰ ਟੌਲ ਪਲਾਜ਼ਾ ਬੰਦ ਹੋਵੇਗਾ। ਸਰਕਾਰ ਵੱਲੋਂ ਅੱਜ ਮੋਗਾ-ਕੋਟਕਪੂਰਾ ਰੋਡ ਉੱਤੇ ਸਥਿਤ ਸਿੰਘਾਂਵਾਲਾ ਟੌਲ ਪਲਾਜ਼ੇ ਨੂੰ ਬੰਦ ਕਰ ਦਿੱਤਾ ਜਾਵੇਗਾ। ਸਿੰਘਾਂਵਾਲਾ ਟੌਲ ਪਲਾਜ਼ੇ ਨੂੰ ਬੰਦ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਆਪ ਉੱਥੇ ਪਹੁੰਚ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਅਧਿਕਾਰਤ ਤੌਰ ਉੱਤੇ ਇਸ ਟੌਲ ਪਲਾਜ਼ੇ ਨੂੰ ਬੰਦ ਕੀਤਾ ਜਾਵੇਗਾ।

Advertisements

ਮੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 9 ਟੌਲ ਪਲਾਜ਼ੇ ਬੰਦ ਕਰਵਾਏ ਜਾ ਚੁੱਕੇ ਹਨ। ਹੁਣ ਇਹ 10ਵਾਂ ਟੌਲ ਪਲਾਜ਼ਾ ਬੰਦ ਕਰਵਾਇਆ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਟੌਲ ਪਲਾਜ਼ੇ ਦੀ ਮਿਆਦ ਇਸੇ ਮਹੀਨੇ ਖ਼ਤਮ ਹੋ ਜਾਣੀ ਹੈ, ਪਰ ਮੁੱਖ ਮੰਤਰੀ ਕੁੱਝ ਤਕਨੀਕੀ ਕਾਰਨਾਂ ਦੇ ਚਲਦਿਆਂ ਸਮੇਂ ਤੋਂ ਪਹਿਲਾਂ ਬੰਦ ਕਰ ਰਹੇ ਹਨ।

LEAVE A REPLY

Please enter your comment!
Please enter your name here