ਸਕੂਲੀ ਵਿਦਿਆਰਥੀਆਂ ਨੇ ਸੁੱਕੇ ਕੂੜੇ ਦੇ ਪ੍ਰਬੰਧਨ ਦੀ ਜਾਣਕਾਰੀ ਲੈਣ ਲਈ ਫੋਕਲ ਪੁਆਇੰਟ ਐਮਆਰਐਫ਼ ਸੈਂਟਰ ਦਾ ਕੀਤਾ ਦੌਰਾ

ਪਟਿਆਲਾ (ਦ ਸਟੈਲਰ ਨਿਊਜ਼): ਭਾਰਤ ਸਰਕਾਰ, ਜ਼ਿਲਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਸਵੱਛਤਾ ਹੀ ਸੇਵਾ  ਅਧੀਨ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਦੀ ਅਗਵਾਈ ਹੇਠ ਅੱਜ ਵਾਰਡ ਨੰ 18 ਫੋਕਲ ਪੁਆਇੰਟ ਐਮ.ਆਰ.ਐਫ਼ ਸੈਂਟਰ ਵਿਖੇ ਬੀ.ਐਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੇ ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਲਗਭੱਗ 100 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਸਮੇਤ ਐਕਸਪੋਜ਼ਰ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਮੰਤਵ ਅੱਜ ਦੇ ਨੌਜਵਾਨਾਂ ਨੂੰ ਸੁੱਕੇ ਕੂੜੇ ਦੇ ਪ੍ਰਬੰਧਨ ਦੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਨਾ ਸੀ ਤਾਂ ਜੋ ਨਵੀਂ ਪੀੜ੍ਹੀ ਨੂੰ ਸ਼ਹਿਰ ਦੀ ਸਵੱਛਤਾ ਮੁਹਿੰਮ ਨਾਲ ਜੌੜਿਆ ਜਾ ਸਕੇ।

Advertisements

ਇਸ ਮੌਕੇ ਏਰੀਆ ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ ਨੇ ਮੈਟੀਰੀਅਲ ਰਿਕਵਰੀ ਸੈਂਟਰ ਦੀ ਸਮੁੱਚੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਜੇਕਰ ਸ਼ਹਿਰ ਨੂੰ ਸਹੀ ਮਾਅਨਿਆਂ ਵਿੱਚ ਕੂੜਾ ਮੁਕਤ ਕਰਨਾ ਹੈ ਤਾਂ ਇਸਦੀ ਸ਼ੁਰੂਆਤ ਆਪਣੇ ਘਰ ਤੋਂ ਗਿੱਲੇ, ਸੁੱਕੇ ਅਤੇ ਹਾਨੀਕਾਰਕ ਕੂੜੇ ਦੀ ਵੰਡ ਤੋਂ ਕਰਨੀ ਪਵੇਗੀ ਜਿਸਨੂੰ ਦੂਜੇ ਸ਼ਬਦਾਂ ਵਿੱਚ ਸੋਰਸ ਸੈਗਰੀਗੇਸ਼ਨ ਕਹਿੰਦੇ ਹਨ।

ਕਮਯੁਨੀਟੀ ਫੈਸੀਲੀਟੇਟਰਜਵਾਲਾ ਸਿੰਘ ਨੇ ਦੱਸਿਆ ਕਿ ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਸਿੰਗਲ ਯੂਜ਼ ਪਲਾਸਟਿਕ ਨੂੰ ਕੱਢ ਦਿੰਦੇ ਹਾਂ ਤਾਂ ਕੂੜੇ ਦੀ ਸਾਂਭ ਸੰਭਾਲ ਆਸਾਨ ਹੋ ਜਾਵੇਗੀ ਅਤੇ ਸਿਹਤ ਤੇ ਵਾਤਾਵਰਣ ਉੱਤੇ ਵੀ ਦੁਰਪ੍ਰਭਾਵ ਨਹੀਂ ਪਵੇਗਾ।ਕਮਯੁਨੀਟੀ ਫੈਸੀਲੀਟੇਟਰ ਮਨਦੀਪ ਸਿੰਘ ਨੇ ਕੰਪੋਸਟ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਕੰਪੋਸਟ ਪਿੱਟ ਦਾ ਵਿਗਿਆਨਕ ਢੰਗ ਐਰੋਬਿਕ (ਹਵਾਦਾਰ) ਹੈ ਅਤੇ ਇੱਕ ਕੰਪੋਸਟ ਪਿੱਟ ਵਿਚ ਲਗਭੱਗ 6 ਟਨ ਕੂੜਾ ਆ ਸਕਦਾ ਹੈ।ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟ ਐਮ.ਆਰ.ਐਫ਼. ਸੈਂਟਰ ਵਿੱਚ 102 ਪਿੱਟਾਂ ਹਨ ਤੇ 20 ਕੰਪੋਸਟ ਪਿੱਟਾਂ ਹੋਰ ਬਣ ਰਹੀਆਂ ਹਨ।

ਸ਼ਹਿਰ ਦਾ ਸੱਭ ਤੋਂ ਕੂੜਾ ਇਸੇ ਸੈਂਟਰ ਵਿਖੇ ਹੀ ਆਉਂਦਾ ਹੈ। ਵਿਦਿਆਰਥੀਆਂ ਨੂੰ ਇਮਾਰਤਾਂ ਢਾਹੁਣ ਨਾਲ ਪੈਦਾ ਹੁੰਦੇ ਮਲਬੇ ਤੋਂ ਇੰਟਰਲੋਕ ਟਾਈਲਾਂ ਤਿਆਰ ਕਰਨ ਬਾਰੇ ਨਗਰ ਨਿਗਮ ਐਸ.ਡੀ.ਓ ਦੇ ਮਨੀਸ਼ ਕੁਮਾਰ ਨੇ ਦੱਸਿਆ। ਐਮ.ਆਰ.ਐਫ਼ ਸੁਪਰਵਾਈਜ਼ਰ ਜਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਕੂੜੇ ਦੀ ਵੰਡ ਨਾਲ ਸੰਬੰਧਿਤ ਖੇਡਾਂ ਕਰਵਾਈਆਂ। ਨਗਰ ਨਿਗਮ ਨੇ ਇਸ ਵਿਜ਼ਿਟ ਮੌਕੇ ਸਮੁੱਚੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੈਵਿਕ ਖਾਦ ਗਿਫ਼ਟ ਕੀਤੀ।

ਐਕਸਪੋਜ਼ਰ ਵਿਜ਼ਿਟ ਦੇ ਅੰਤ ਵਿੱਚ ਸਮੁੱਚੇ ਵਿਦਿਆਰਥੀਆਂ ਤੇ ਅਧਿਆਪਕ ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਕਨਵੀਨਰ ਏਕਤਾ ਭੱਲਾ ਅਤੇ ਬੀ਼.ਐਨ. ਖਾਲਸਾ ਸਕੂਲ ਦੇ ਅਮਰਪ੍ਰੀਤ ਕੌਰ ਅਤੇ ਹਰਮੌਲਕ ਕੌਰ ਦਾ ਆਈ.ਈ.ਸੀ ਐਕਸਪਰਟ ਅਮਨਦੀਪ ਸੇਖੋਂ ਨੇ ਵਿਦਿਆਰਥੀਆਂ ਦੀ ਸਵੱਛ ਭਾਰਤ ਅਭਿਆਨ ਚਲਾਉਣ ਲਈ ਹੌਸਲਾ ਅਫਜ਼ਾਈ ਕਰਦਿਆਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here