ਸਿਵਲ ਸਰਜਨ ਡਾ ਬਲਵਿੰਦਰ ਡਮਾਨਾ ਵਲੋਂ ਖੁਦ ਮਲਟੀ ਪਰਪਜ਼ ਫ਼ੀਮੇਲ ਸਟਾਫ ਨੂੰ ਯੂਵਿਨ ਤੇ ਡਾਟਾ ਅਪਲੋਡ ਕਰਨਾ ਸਿਖਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਨਾ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸੀ ਐਚ ਸੀ ਹਾਰਟਾ ਬਡਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਹਨਾਂ ਐਮਰਜੈਂਸੀ ਵਾਰਡ ਦਾ ਦੌਰਾ ਕੀਤਾ ,ਦਾਖ਼ਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਐਮਰਜੈਂਸੀ ਦਵਾਈਆਂ ਦਾ ਸਟਾਕ ਚੈੱਕ ਕੀਤਾ ਜੋ ਕਿ ਤਸੱਲੀ ਬਖ਼ਸ਼ ਸੀ। ਉਹਨਾਂ ਸਾਫ ਸਫ਼ਾਈ ਲਈ ਸੰਬੰਧਿਤ ਸਟਾਫ਼ ਨੂੰ ਹਿਦਾਇਤਾਂ ਕੀਤੀਆਂ ਅਤੇ ਬਾਇਓ ਮੈਡੀਕਲ ਵੇਸਟ ਨੂੰ ਪ੍ਰੋਟੋਕੋਲ ਦੇ ਹਿਸਾਬ ਨਿਪਟਾਉਣ ਸੰਬੰਧੀ ਹਿਦਾਇਤ ਕੀਤੀ।

Advertisements

ਸਿਵਲ ਸਰਜਨ ਨੇ ਵਿਸ਼ੇਸ਼ ਤੌਰ ਤੇ ਮਲਟੀ ਪਰਪਜ਼ ਹੈਲਥ ਵਰਕਰਜ (ਫ਼ੀਮੇਲ) ਨਾਲ ਗੱਲਬਾਤ ਕਰਕੇ ਟੀਕਾਕਰਣ ਦਾ ਡਾਟਾ ਯੂ ਵਿਨ ਤੇ ਅਪਲੋਡ ਕਰਨ ਸੰਬੰਧੀ ਜਾਣਕਾਰੀ ਲਈ ਅਤੇ ਦੱਸਿਆ ਕਿ ਜ਼ਿਲੇ ਦੇ ਬਾਕੀ ਸਾਰੇ ਬਲਾਕਾਂ ਵਿਚ ਯੂ ਵਿਨ ਡਾਟਾ ਅਪਲੋਡ ਹੋ ਰਿਹਾ ਹੈ ਤਾਂ ਫਿਰ ਹਾਰਟਾ ਬਡਲਾ ਚ ਕਿਓਂ ਨਹੀਂ। ਸਿਵਲ ਸਰਜਨ ਨੇ ਆਪ ਮਲਟੀ ਪਰਪਜ਼ ਹੈਲਥ ਵਰਕਰਾਂ (ਫ਼ੀਮੇਲ) ਨੂੰ ਡਾਟਾ ਅਪਲੋਡ ਕਰਨਾ ਸਿਖਾਇਆ।

ਫ਼ੀਮੇਲ ਵਰਕਰਾਂ ਨੇ ਸਿਵਲ ਸਰਜਨ ਨੂੰ ਭਰੋਸਾ ਦਿਵਾਇਆ ਕਿ ਉਹ ਸਭ ਵੀ ਟੀਕਾਕਰਣ ਦਾ ਡਾਟਾ ਯੂ ਵਿਨ ਐਪ ਤੇ ਅਪਲੋਡ ਕਰਨਗੀਆਂ। ਸਿਵਲ ਸਰਜਨ ਨੇ ਰਾਤ ਦੀ ਡਿਊਟੀ ਵਾਲੇ ਹਾਜ਼ਰ ਸਟਾਫ਼ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਮਰੀਜ਼ਾਂ ਨਾਲ ਸੁਹਿਰਦਤਾ ਨਾਲ ਪੇਸ਼ ਆਉਣ ਲਈ ਕਿਹਾ।

LEAVE A REPLY

Please enter your comment!
Please enter your name here