ਰੇਲਵੇ ਮੰਡੀ ਸਕੂਲ ਵਿੱਚ ਸਮਰ ਕੈਂਪ ਦਾ ਪੰਜਵਾਂ ਦਿਨ ਰਿਹਾ ਬਹੁਤ ਹੀ ਗਿਆਨਵਰਧਕ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਵਿਭਾਗ ਦੀਆ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿੱਚ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਚੱਲ ਰਹੇ ਸਮਰ ਕੈਂਪ ਦਾ ਪੰਜਵਾਂ ਦਿਨ ਵੀ ਬਹੁਤ ਗਿਆਨਵਰਧਕ ਰਿਹਾ। ਵਿਦਿਆਰਥਣਾਂ ਨੇ ਵਿਭਾਗ ਵੱਲੋਂ ਜਾਰੀ ਕੀਤੀ ਸਮਾਂ ਸਾਰਨੀ ਅਨੁਸਾਰ ਵੱਖ ਵੱਖ ਗਤੀਵਿਧੀਆਂ ਜਿਵੇਂ ਕਿ ਗੋਲ ਦਾਇਰੇ ਦੀਆ ਗਤੀਵਿਧੀਆ, ਏਕਿਕ੍ਰਿਤ ਸਿਖਲਾਈ ਗਣਿਤ ਆਦਿ ਕਾਰਵਾਈਆਂ ਗਈਆਂ।

Advertisements

ਇਸ ਤੋਂ ਇਲਾਵਾ ਸਮਰ ਕੈਂਪ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਬੱਚਿਆ ਦੁਆਰਾ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਬੱਚਿਆ ਦੇ ਮਾਤਾ ਪਿਤਾ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ । ਬੱਚਿਆ ਦੇ ਮਾਤਾ ਪਿਤਾ ਨੇ ਇਸ ਪ੍ਰਦਰਸ਼ਨੀ ਵਿੱਚ ਭਾਗ ਲਿਆ ਅਤੇ ਉਹ ਆਪਣੇ ਬੱਚਿਆ ਦੁਆਰਾ ਕੀਤੇ ਗਏ ਕੰਮ ਨੂੰ ਦੇਖ ਕੇ ਬਹੁਤ ਖੁਸ਼ ਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਇਹ ਗਤੀਵਿਧੀਆ ਭਾਰਤੀ, ਪਲਵਿੰਦਰ ਕੌਰ, ਤਰਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਮਨਜੀਤ ਕੌਰ, ਪੰਕਜ ਦਿਓਲ, ਮਧੂ ਸ਼ਰਮਾ, ਸੁਲਕਸ਼ਨਾ, ਅਨੀਤਾ ਗੌਤਮ, ਰਜਨੀ ਨਾਹਰ ਦੀ ਦੇਖ ਰੇਖ ਵਿੱਚ ਕਾਰਵਾਈਆਂ ਗਈਆਂ। ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਬਹੁਤ ਵਧੀਆ ਕਾਰਗੁਜਾਰੀ ਦਿਖਾਉਣ ਵਾਲੀਆ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਬਾਕੀ ਬੱਚਿਆ ਨੂੰ ਵੀ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।

LEAVE A REPLY

Please enter your comment!
Please enter your name here