ਹੁਣ ਪੁਲਿਸ ਲਾਈਨ ਹਸਪਤਾਲ ਹੋਵੇਗਾ ਪੁਲਿਸ ਮੁਲਾਜਮਾ ਦਾ ਸਲਾਨਾ ਮੈਡੀਕਲ: ਡਾ. ਲਖਵੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਐਸ.ਐਸ.ਪੀ. ਸਰਤਾਜ ਸਿੰਘ ਚਾਹਿਲ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਪੁਲਿਸ ਲਾਈਨ ਵਿਖੇ ਪੁਲਿਸ ਮੁਲਾਜਮਾ ਦਾ ਸਲਾਨਾ ਮੈਡੀਕਲ ਐਸ . ਪੀ.  ਸਥਾਨਿਕ ਮਨਜੀਤ ਕੋਰ ਦੀ ਰਹਿਨਮਾਈ ਤੇ ਜਿਲਾ ਸਿਹਤ ਅਫਸਰ ਡਾ ਲ਼ਖਵੀਰ ਸਿੰਘ  ਦੀ ਦੇਖ ਰੇਖ ਹੇਠ ਸ਼ੁਰੂ ਕੀਤਾ ਗਿਆ । ਇਸ ਮੋਕੇ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਾਜਮਾ ਦਾ ਸਲਾਨਾ ਮੈਡੀਕਲ ਹਰ ਸਾਲ ਹੁੰਦਾ ਹੈ ।

Advertisements

ਸਿਵਲ ਹਸਪਤਾਲ ਵਿਖੇ ਜਿਆਦਾ ਭੀੜ ਹੋਣ ਕਰਕੇ ਮੁਲਜਾਮਾ ਨੂੰ ਕਈ ਦਿਕਤਾ ਦਾ ਸਾਹਮਣਾ ਕਰਨਾ ਪੈਦਾ ਹੈ ਇਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਤੇ  ਪੁਲਿਸ ਮਹਿਕਮੇ ਦੇ ਆਲਹਾ ਅਫਸਰਾ ਵੱਲੋ ਇਹ ਫੈਸਲਾ ਲਿਆ ਗਿਆ ਹੈ ਕਿ  ਮੈਡੀਕਲ ਪੁਲਿਸ ਲਾਇਨ ਦੇ ਹਸਪਤਾਲ ਵਿੱਚ ਹੀ ਕੀਤਾ ਜਾਵੇਗਾ, ਬਲੱਡ ਟੈਸਟ ਅਤੇ ਪਿਸਾਬ ਟੈਸਟ ਦਾ ਸੈਪਲ ਲੈ ਕੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਜਾਦਾ ਤੇ ਜਿਸ ਨਾਲ ਪੁਲਿਸ ਮੁਲਜਾਮਾ ਨੂੰ ਆਪਣੇ ਸਮੇ ਅਤੇ ਸਹੂਲਤ ਮੁਤਾਬਿਕ ਸਲਾਨਾ ਟੈਸਟ ਕਰਵਾਉਣਾ ਸੋਖਾ ਹੋ ਗਿਆ ਹੈ ਡਾ. ਲਖਵੀਰ ਸਿੰਘ ਦੀ ਦੇਖ ਰੇਖ ਹੇਠ ਲੱਗ ਭੱਗ 70 ਮਰੀਜਾ ਦਾ ਮੈਡੀਕਲ ਮੁਆਇਨਾ ਕੀਤਾ ਗਿਆ ਇਸ ਮੋਕੇ ਉਹਨਾ ਨਾਲ ਪੁਲਿਸ ਲਾਇਨ ਦੇ ਡਾ. ਆਸਿਸ ਸੇਹਿਨ, ਚੀਫ ਫਾਰਮੇਸੀ ਅਫਸਰ ਸੁਰਿੰਦਰ ਪਾਲ ਜੀਤ ਸਿੰਘ,  ਮਾਲੁਕਾ ਰਾਮ, ਤਰਲੋਚਨ ਸਿੰਘ, ਕਮਲਜੀਤ ਕੋਰ ਤੇ ਹੋਰ ਮੈਡੀਕਲ ਟੀਮ ਹਾਜਰ ਸੀ ।  

LEAVE A REPLY

Please enter your comment!
Please enter your name here