ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਕੀਤਾ ਵਾਧਾ, 1 ਜੁਲਾਈ ਤੋਂ ਮਿਲੇਗਾ ਲਾਭ

ਦਿੱਲੀ (ਦ ਸਟੈਲਰ ਨਿਊਜ਼)। ਕੇਂਦਰ ਸਰਕਾਰ ਨੇ ਕੁੱਝ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਹੈ ਅਤੇ ਉਨ੍ਹਾਂ ਨੂੰ 1 ਜੁਲਾਈ 2023 ਤੋਂ ਵੱਧੇ ਹੋਏ ਡੀਏ ਦਾ ਲਾਭ ਮਿਲੇਗਾ। ਇਹ ਮਹਿੰਗਾਈ ਭੱਤਾ ਕੇਂਦਰੀ ਜਨਤਕ ਖੇਤਰ ਉੱਦਮ ਦੇ ਬੋਰਡ ਪੱਧਰ ਦੇ ਕਾਰਜਕਾਰੀ ਅਤੇ ਸੁਪਰਵਾਈਜ਼ਰਾਂ ਲਈ ਵਧਾਇਆ ਗਿਆ ਹੈ।

Advertisements

ਡਿਪਾਰਟਮੈਂਟ ਆਫ ਪਬਲਿਕ ਇੰਟਰਪ੍ਰਾਈਜਿਜ਼ ਦੇ ਨੋਟੀਫਿਕਸ਼ਨ ਅਨੁਸਾਰ, ਡੀਏ ਦੀਆਂ ਨਵੀਆਂ ਵਧੀਆਂ ਦਰਾਂ ਸੀਪੀਐਸਈ ਦੇ ਉਨ੍ਹਾਂ ਕਾਰਜਕਾਰੀ ਅਧਿਕਾਰੀਆਂ ਤੇ ਲਾਗੂ ਹੋਣਗੀਆਂ ਜੋ ਬੋਰਡ ਪੱਧਰ ਦੀਆਂ ਪੋਸਟਾਂ ਤੇ ਹਨ। ਬੋਰਡ ਪੱਧਰ ਤੋਂ ਹੇਠਾਂ ਦੀਆਂ ਅਸਾਮੀਆਂ ਅਤੇ ਗੈਰ-ਯੂਨਾਈਟਿਡ ਸੁਪਰਵਾਈਜ਼ਰਾਂ ਲਈ ਆਈਡੀਏ ਪੈਟਰਨ ਨੂੰ 1992 ਦੇ ਤਨਖਾਹ ਸਕੇਲਾਂ ਤੋਂ ਵਧਾਇਆ ਅਤੇ ਸੋਧਿਆ ਗਿਆ ਹੈ।

LEAVE A REPLY

Please enter your comment!
Please enter your name here