ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਲੋਂ ਚੋਣ ਟਰਾਇਲ 23 ਨੂੰ: ਗੁਰਪ੍ਰੀਤ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਖੇਡ ਅਫ਼ਸਰ-ਕਮ-ਜਨਰਲ ਸਕੱਤਰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਪੰਜਾਬ ਜੂਨੀਅਰ (ਅੰਡਰ-19) ਇੰਟਰ ਡਿਸਟ੍ਰਿਕਟ ਅਤੇ ਸਟੇਟ ਚੈਂਪੀਅਨਸ਼ਿਪ ਮਿਤੀ 4 ਅਗਸਤ 2023 ਤੋਂ 7 ਅਗਸਤ 2023 ਤੱਕ ਬਰਨਾਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਦੀ ਐਂਟਰੀ ਭੇਜਣ ਲਈ ਮਿਤੀ 23 ਜੁਲਾਈ 2023 ਨੂੰ ਸਿਲੈਕਸ਼ਨ ਟਰਾਇਲ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ  ਇਹ ਸਿਲੈਕਸ਼ਨ ਟਰਾਇਲ ਮਿਤੀ 23 ਜੁਲਾਈ 2023 ਨੂੰ ਇਨਡੋਰ ਸਟੇਡੀਅਮ (ਬੈਡਮਿੰਟਨ ਹਾਲ) ਹੁਸ਼ਿਆਰਪੁਰ ਵਿਖੇ ਹੋਣਗੇ।

Advertisements

ਇਸ ਲਈ ਜੋ ਖਿਡਾਰੀ ਆਪਣੀ ਐਂਟਰੀ ਪੰਜਾਬ ਜੂਨੀਅਰ (ਅੰਡਰ-19) ਇੰਟਰ ਡਿਸਟ੍ਰਿਕਟ ਅਤੇ ਸਟੇਟ ਚੈਂਪੀਅਨਸ਼ਿਪ ਲਈ ਭੇਜਣਾ ਚਾਹੁੰਦੇ ਹਨ, ਉਹ ਸਾਰੇ ਖਿਡਾਰੀ ਉਕਤ ਦਰਸਾਈ ਮਿਤੀ ਨੂੰ ਸਬੰਧਤ ਟਰਾਇਲ ਸਥਾਨ ’ਤੇ ਠੀਕ ਸਵੇਰੇ 10.00 ਵਜੇ ਰਿਪੋਰਟ ਕਰਨ। ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਨਮ ਮਿਤੀ 1 ਜਨਵਰੀ 2005 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਸਾਰੇ ਖਿਡਾਰੀ ਸਬੂਤ ਦੇ ਤੌਰ ’ਤੇ ਆਪਣਾ ਅਸਲ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਲੈਕੇ ਆਉਣਾ ਯਕੀਨੀ ਬਨਾਉਣਗੇ।

ਇਸ ਤੋਂ ਇਲਾਵਾ ਸਾਰੇ ਖਿਡਾਰੀ ਆਪਣੇ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਦੀ ਇਕ-ਇਕ ਕਾਪੀ ਵੀ ਲੈ ਕੇ ਆਉਣਾ ਯਕੀਨੀ ਬਨਾਉਣਗੇ। ਇਨ੍ਹਾਂ ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਵੀ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਪੀ ਬੀ . ਆਈ ਡੀ / ਬੀ ਏ ਆਈ ਆਈ ਡੀ  ਬਣੀ ਹੋਣਾ ਲਾਜ਼ਮੀ ਹੋਵੇ। ਇਹ ਟਰਾਇਲ ਮੀਨਾ ਸ਼ਰਮਾ, ਬੈਡਮਿੰਟਨ ਕੋਚ ਅਤੇ ਨਿਤਿਨ ਤੂਰ, ਬੈਡਮਿੰਟਨ ਕੋਚ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਦੇਖ-ਰੇਖ ਵਿਚ ਹੋਣਗੇ।

LEAVE A REPLY

Please enter your comment!
Please enter your name here