ਨਿਗਮ ਦੀ ਜਗਾ ਤੇ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਕੱਟੇ ਜਾਣਗੇ ਚਲਾਨ: ਬਲਬੀਰ ਰਾਜ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਚਲਾਈ ਜਾ ਰਹੀ ਮੁਹਿਮ ਤਹਿਤ ਸੁਪਰਿਟੇਂਡੇਂਟ ਸਵਾਮੀ ਸਿੰਘ ਦੀ ਅਗੁਵਾਈ ਹੇਠ ਤਹਿਬਜਾਰੀ ਟੀਮ ਜਿਸ ਵਿੱਚ ਇੰ.ਅਨੂਪ ਕੁਮਾਰ ਅਤੇ ਦਫ਼ਤਰ ਦੇ ਕਰਮਚਾਰੀ ਜਿਹਨਾਂ ਵਿੱਚ ਕੁਲਵਿੰਦਰ, ਰਾਜਨ, ਵਿਪਨ, ਲੇਖਰਾਜ, ਯਸ਼ਪਾਲ ਅਤੇ ਸੰਦੀਪ ਗਿੱਲ ਸ਼ਾਮਲ ਸਨ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਮਾਲ ਰੋਡ, ਦੁਸ਼ਹਿਰਾ ਗਰਾਉਂਡ ਰੋਡ, ਸਬਜੀ ਮੰਡੀ ਨਜਦੀਕ ਮਹਾਵੀਰ ਸੇਤੂ, ਘੰਟਾਘਰ, ਬੱਸ ਸਟੈਂਡ, ਕਮਾਲਪੁਰ ਚੌਂਕ ਪ੍ਰਭਾਤ ਚੌਂਕ, ਸੁਤਹਿਰੀ ਰੋਡ, ਸੈਸ਼ਨ ਚੌਂਕ, ਕੋਰਟ ਰੋਡ ਅਤੇ ਚੰਡੀਗੜ ਰੋਡ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਵਲੋਂ ਨਗਰ ਨਿਗਮ ਦੀ ਜਗਾ ਤੇ ਰੱਖੇ ਗਏ ਸਮਾਨ ਨੂੰ ਕਬਜ਼ੇ ਵਿੱਚ ਲਿਆ।

Advertisements

ਉਹਨਾਂ ਨੇ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਦੀ ਹਦਾਇਤ ਵੀ ਕੀਤੀ। ਉਹਨਾਂ ਕਿਹਾ ਕਿ ਨਗਰ ਨਿਗਮ ਦੀ ਜਗਾ ਤੇ ਸਮਾਨ ਰਖੱਣ ਵਾਲੇ ਦੁਕਾਨਦਾਰਾਂ ਦੇ ਚਲਾਣ ਕੱਟ ਕੇ ਜੁਰਮਾਨੇ ਕੀਤੇ ਜਾਣਗੇ।

LEAVE A REPLY

Please enter your comment!
Please enter your name here