ਮਲਾਨਾ ਡੈਮ ਨੂੰ ਲੈ ਕੇ ਪ੍ਰਸ਼ਾਸਨ ਸਤੱਰਕ, ਤਕਨੀਕੀ ਟੀਮ ਵੱਲੋਂ ਗੇਟ ਖੋਲਣ ਦੇ ਯਤਨ ਜ਼ਾਰੀ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀ-ਨਾਲਿਆਂ ਦੇ ਪਾਣੀ ਦਾ ਪੱਧਰ ਵਧਿਆ ਹੈ। ਇਸ ਦੌਰਾਨ ਕੁੱਲੂ ਦੀ ਮਨੀਕਰਨ ਘਾਟੀ ਵਿੱਚ ਸਥਿਤ ਮਲਾਨਾ ਡੈਮ ਖਤਰੇ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦਾ ਪੱਧਰ ਵੱਧਣ ਅਤੇ ਹੇਠਾਂ ਮਿੱਟੀ ਜਮ੍ਹਾਂ ਹੋਣ ਕਾਰਨ ਡੈਮ ਦੇ ਗੇਟ ਬਕਾਲ ਹੋ ਗਏ ਹਨ, ਜਿਸ ਕਾਰਨ ਡੈਮ ਦੇ ਗੇਟਾਂ ਦੇ ਉਪਰੋਂ ਪਾਣੀ ਵਹਿ ਰਿਹਾ ਹੈ। ਡੈਮ ਦੇ ਹੋਏ ਨੁਕਸਾਨ ਅਤੇ ਹੜ੍ਹ ਦੀ ਸੰਭਾਵਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ਉੱਤੇ ਕਰੀਬ 20 ਕਿਲੋਮੀਟਰ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਹੈ।

Advertisements

ਦੱਸ ਦਈਏ ਕਿ ਇਸ ਡੈਮ ਦੇ ਤਿੰਨ ਗੇਟ ਹਨ, ਜੋ ਇਸ ਸਮੇਂ ਗਾਰ ਕਾਰਨ ਜਾਮ ਹਨ। ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਦੀ ਟੀਮ ਵੀ ਬੰਨ੍ਹ ਉੱਤੇ ਤਾਇਨਾਤ ਕਰ ਦਿੱਤੀ ਗਈ ਹੈ,ਜੋ ਹਾਈਡਰੋ ਪ੍ਰਾਜੈਕਟ ਮਲਾਨਾ ਦੀ ਟੀਮ ਨਾਲ ਮਿਲ ਕੇ ਬੰਦ ਪਏ ਗੇਟਾਂ ਨੂੰ ਖੋਲ੍ਹਣ ਦਾ ਕੰਮ ਕਰ ਰਹੀ ਹੈ। ਡੀਸੀ ਆਸ਼ੂਤੋਸ਼ ਗਰਗ ਨੇ ਜਾਣਕਾਰੀ ਦਿੱਤੀ ਕਿ ਇਸ ਵੇਲੇ ਪਾਣੀ ਦਾ ਵਹਾਅ 30 ਕਿਊਸਿਕ ਹੈ, ਜਿਸ ਕਾਰਨ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਪਰ ਡੈਮ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਦੇ ਦੇਖਦੇ ਹੋਏ ਇਹਤਿਆਤ ਵਜੋਂ ਨੀਵੇਂ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਡੈਮ ਅਥਾਰਟੀ ਅਤੇ ਸੂਬਾ ਸਰਕਾਰ ਦੇ ਸੰਪਰਕ ਵਿਚ ਹੈ ਅਤੇ ਜਲਦੀ ਤੋਂ ਜਲਦੀ ਡੈਮ ਦੇ ਗੇਟਾਂ ਨੂੰ ਠੀਕ ਕਰਨ ਲਈ ਕਿਹਾ ਗਿਆ ਹੈ।

LEAVE A REPLY

Please enter your comment!
Please enter your name here