ਹੜ ਕਰਕੇ ਹੋਏ ਲੋਕਾਂ ਦੇ ਨੁਕਸਾਨ ਲਈ ਪੰਜਾਬ ਸਰਕਾਰ ਜਲਦ ਮੁਆਵਜਾ ਦੇਵੇ: ਭੱਟੀ/ ਡਡਵਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਕਾਂਗਰਸ ਦੇ ਨਿਰਦੇਸ਼ ਅਨੁਸਾਰ ਹੁਸ਼ਿਆਰਪੁਰ ਵਿਖੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਮੇਸ਼ ਡਡਵਾਲ ਅਤੇ ਦਿਹਾਤੀ ਕਾਂਗਰਸ ਦੇ ਪ੍ਰਧਾਨ ਬਲਵਿੰਦਰ ਭੱਟੀ ਦੀ ਅਗਵਾਈ ਹੇਠ ਤਹਿਸੀਲਦਾਰ ਰਜਿੰਦਰ ਸਿੰਘ ਨੂੰ ਮੈਮੋਰੰਡਮ ਦਿੱਤਾ ਗਿਆ। ਮੰਗ ਪੱਤਰ ਵਿੱਚ ਉਹਨਾਂ ਨੇ ਮੰਗ ਕੀਤੀ ਗਈ ਕਿ ਹੜ ਦੀ ਮਾਰ ਹੇਠ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੇ ਮਕਾਨ ਅਤੇ ਜਮੀਨਾਂ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਾਈਆਂ ਹਨ।

Advertisements

ਇਸ ਕਰਕੇ ਹੜ ਦੀ ਮਾਰ ਝੱਲ ਰਹੇ ਕਿਸਾਨਾਂ ਅਤੇ ਲੋਕਾਂ ਨੂੰ ਤੁਰੰਤ ਮੁਆਵਜ਼ੇ ਦੀ ਜਰੂਰਤ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਲਦੀ ਪ੍ਰਭਾਵਿਤ ਲੋਕਾਂ ਲਈ ਮੁਆਵਾਜ਼ਾ ਜਾਰੀ ਕਰੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਜਲਦੀ ਹੜ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ। ਇਸ ਮੌਕੇ ਤੇ ਸੁਰਿੰਦਰ ਸਿੱਧੂ ਸਾਬਕਾ ਕੌਂਸਲਰ, ਗੁਰਮੀਤ ਸਿੱਧੂ ਕੌਂਸਲਰ, ਆਸ਼ਾ ਦੱਤਾ ਕੌਂਸਲਰ, ਰਜਨੀ ਡਡਵਾਲ ਕੌਂਸਲਰ, ਗੁਰਮੀਤ ਕਟੋਚ, ਬਿੰਦਰ ਸਲਵਾੜਾ, ਗੋਪਾਲ ਵਰਮਾ, ਦੀਪਾ ਪਿੱਪਲਾਂਵਾਲਾ, ਸੋਢੀ ਰਾਮ ਅਤੇ ਹੋਰ ਸਾਥੀ ਮੌਜੂਦ ਸਨ।

LEAVE A REPLY

Please enter your comment!
Please enter your name here