‘ਰੁੱਖ ਲਗਾਓ, ਹਰਿਆਲੀ ਲਿਆਓ’ ਮੁਹਿੰਮ ਤਹਿਤ ਲਗਾਏ ਰੁੱਖ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ । ਨੈਣਾ ਜੀਵਨ ਜਯੋਤੀ ਕਲੱਬ ਰੂਪਨਗਰ ਵੱਲੋਂ ਸਵੱਛ ਵਾਤਾਵਰਨ ਨੂੰ ਸਮਰਪਿਤ ‘ਰੁੱਖ ਲਗਾਓ, ਹਰਿਆਲੀ ਲਿਆਓ’ ਮੁਹਿੰਮ ਤਹਿਤ ਮਾਡਲ ਟਾਊਨ ਰੂਪਨਗਰ ਵਿਖੇ ਬੂਟੇ ਲਗਾਏ ਗਏ |
ਇਸ ਮਹਾਨ ਕਾਰਜ ਵਿੱਚ ਮਾਡਲ ਟਾਊਨ ਕਲੋਨੀ ਕਮੇਟੀ ਦੇ ਪ੍ਰਧਾਨ ਮਨੀਸ਼ ਆਹੂਜਾ, ਸਕੱਤਰ ਅਮਰਜੀਤ ਸਿੰਘ ਸਮੇਤ ਹਰਮੇਸ਼ ਕੁਮਾਰ, ਮਨਮੋਹਨ ਸ਼ਰਮਾ ਨੇ ਕਲੱਬ ਮੈਂਬਰਾਂ ਦਾ ਪੂਰਾ ਸਹਿਯੋਗ ਦਿੱਤਾ।
ਇਸ ਮੌਕੇ ਕਲੋਨੀ ਵਿੱਚ ਵੱਖ-ਵੱਖ ਥਾਵਾਂ ’ਤੇ ਫਲਾਂ, ਫੁੱਲਾਂ ਅਤੇ ਸੰਘਣੇ ਰੁੱਖਾਂ ਦੇ ਬੂਟੇ ਵੀ ਲਗਾਏ ਗਏ।
ਇਸ ਮੌਕੇ ਕਲੱਬ ਦੇ ਅਤਿੰਦਰਪਾਲ ਸਿੰਘ, ਵਰਿੰਦਰ ਵਿਆਸ, ਦਿਨੇਸ਼ ਵਰਮਾ, ਪ੍ਰਵੀਨ ਜੈਨ, ਪੰਕਜ ਗੁਪਤਾ, ਰਾਜੂ ਕਥੂਰੀਆ ਅਤੇ ਏਕਾਂਸ਼ ਕਥੂਰੀਆ ਮੁੱਖ ਤੌਰ ’ਤੇ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here