ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਅਤੇ ਉਜਵਲ ਭਾਰਤ ਤਹਿਤ ਕਰਵਾਇਆ ਸਮਾਗਮ

????????????????????????????????????

ਪਠਾਨਕੋਟ (ਦ ਸਟੈਲਰ ਨਿਊਜ਼): “ਉਜਵਲ ਭਾਰਤ ਉਜਵਲ ਭਵਿੱਖ ਊਰਜਾ ‘ 2047’’ ਤਹਿਤ ਕੇਂਦਰ ਸਰਕਾਰ ਦੇ ਊਰਜਾ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਐਸ.ਪੀ.ਸੀ.ਐਲ. ਅਤੇ ਐਸ.ਜੇ.ਵੀ.ਐਨ.ਐਲ ਵੱਲੋਂ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਮਨਿਊਟੀ ਹਾਲ ਸੁਜਾਨਪੁਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਿਪਟੀ ਚੀਫ ਇੰਜੀਨਿਅਰ ਸ. ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਕੀਤੀ। ਸਮਾਰੋਹ ਵਿੱਚ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਸ੍ਰੀ ਅਮਿਤ ਮਿੰਟੂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਜਾਨਪੁਰ ਵਿਸੇਸ ਮਹਿਮਾਨ ਵਜੋਂ ਹਾਜਰ ਹੋਏ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਵਿੰਦਰ ਪਾਲ ਐਕਸੀਅਨ ਅਰਬਨ, ਗਗਨਦੀਪ ਭਾਸਕਰ ਐਕਸੀਅਨ ਰੂਰਲ , ਜਨਕ ਰਾਜ ਐਕਸੀਅਨ ਆਰ.ਐਸ.ਡੀ., ਸੁਸੀਲ ਕੁਮਾਰ ਐਕਸੀਅਨ ਯੂ.ਬੀ.ਡੀ.ਸੀ., ਪਲਵਿੰਦਰ ਸਿੰਘ ਐਕਸੀਅਨ ਏ.ਪੀ.ਡੀ.ਆਰ.ਪੀ. ਗੁਰਦਾਸਪੁਰ, ਅਨੁਰਾਧਾ ਬਾਲੀ ਪ੍ਰਧਾਨ ਨਗਰ ਕੌਂਸਲ ਸੁਜਾਨਪੁਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਜਸਵੰਤ ਸਿੰਘ ਸਲਾਰੀਆ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਰਾਜ ਕੁਮਾਰ ਗੁਪਤਾ, ਵਿਭਾਗੀ ਕਰਮਚਾਰੀ ਪਿ੍ਰਯੰਕਾ, ਰਿਆ ਸਰਮਾ, ਹਰਸਿਮਰਨ ਕੌਰ, ਰੀਨਾ, ਕੌਂਸਲਰ ਅਸਵਨੀ ਬੰਟੀ, ਕੌਂਸਲਰ ਸਰੋਜ ਬਾਲਾ, ਸੁਰਿੰਦਰ ਮਨਹਾਸ ਉਪ ਪ੍ਰਧਾਨ ਨਗਰ ਕੌਂਸਲ ਸੁਜਾਨਪੁਰ, ਲਲਿਤ ਵਰਮਾ ਅਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।


ਸਮਾਰੋਹ ਦੇ ਅਰੰਭ ਵਿੱਚ ਵਿਭਾਗੀ ਅਧਿਕਾਰੀਆਂ ਵੱਲੋਂ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਮੁੱਖ ਮਹਿਮਾਨ ਜੀ ਵੱਲੋਂ ਦੀਪਕ ਰੋਸਨ ਕਰਕੇ ਸਮਾਰੋਹ ਦਾ ਸੁਭਅਰੰਭ ਕੀਤਾ ਗਿਆ। ਸਭ ਤੋਂ ਪਹਿਲਾ ਕਾਰਗਿਲ ਵਿਜੈ ਦਿਵਸ ਦੇ ਮੋਕੇ ਤੇ ਦੋ ਮਿੰਟ ਦਾ ਮੋਣ ਰੱਖਕੇ ਕਾਰਗਿੱਲ ਚੋਂ ਸਹੀਦ ਹੋਏ ਸੈਨਿਕਾਂ ਨੂੰ ਸਰਧਾਂਜਲੀ ਦਿੱਤੀ ਗਈ। ਸਮਾਰੋਹ ਦੇ ਅਰੰਭ ਚੋਂ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਤੇ ਡਾਂਸ ਪੇਸ ਕੀਤਾ। ਇਸ ਤੋਂ ਬਾਅਦ ਜਿਲ੍ਹਾ ਨੋਡਲ ਅਫਸਰ ਐਸ.ਜੇ.ਵੀ.ਐਨ.ਐਲ ਸ੍ਰੀ ਪ੍ਰਵੀਨ ਕਲਟਾ ਵੱਲੋਂ ਅੱਜ ਦੇ ਸਮਾਰੋਹ ਤੇ ਰੋਸਨੀ ਪਾਈ ਗਈ। ਇਸ ਮੋਕੇ ਤੇ ਡਿਪਟੀ ਚੀਫ ਇੰਜੀਨਿਅਰ ਸ. ਅਰਵਿੰਦਰਜੀਤ ਸਿੰਘ ਬੋਪਾਰਾਏ  ਵੱਲੋਂ ਪੰਜਾਬ ਸਰਕਾਰ ਵੱਲੋਂ ਪਾਵਰਕਾੱਮ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਰੋਸਨੀ ਪਾਈ ਅਤੇ ਵਿਭਾਗੀ ਉਨਤੀਆਂ ਬਾਰੇ ਵੀ ਦੱਸਿਆ ਗਿਆ। ਸਮਾਰੋਹ ਵਿੱਚ ਕਰਾਇਸ ਦਾ ਕਿੰਗ ਸਕੂਲ, ਸੈਂਟ ਮੈਰੀ ਸਕੂਲ, ਰਾਜਪੂਤ ਸਕੂਲ ਸੁਜਾਨਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਵੱਲੋਂ ਵੱਖ ਵੱਖ ਪੇਸਕਾਰੀਆਂ ਪੇਸ ਕੀਤੀਆਂ ਗਈਆਂ, ਜਿਸ ਵਿੱਚ ਨੁਕੜ ਨਾਟਕ ਅਤੇ ਗਿੱਧਾ ਸਾਮਲ ਸੀ ਪੇਸ ਕੀਤਾ ਗਿਆ।


ਇਸ ਮੋਕੇ ਤੇ ਸੰਬੋਧਤ ਕਰਦਿਆਂ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ( ਵਿਕਾਸ) ਨੇ ਦੱਸਿਆ ਕਿ ਅਜ਼ਾਦੀ ਕਾ ਅੰਮਿ੍ਤਤ ਮਹਾਂਉਤਸਵ ਅਤੇ ਉਜਵਲ ਭਾਰਤ ਤਹਿਤ ਅੱਜ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਪ੍ਰੋਗਰਾਮ ਕਰਵਾਉਂਣ ਦਾ ਮੁੱਖ ਉਦੇਸ ਅਜਾਦੀ ਤੋਂ 75 ਸਾਲ ਬਾਅਦ ਹੁਣ ਤੱਕ ਵਿਭਾਗ ਅੰਦਰ ਕੀਤੀਆਂ ਉੱਨਤੀਆਂ ਤੋਂ ਜਾਣੂ ਕਰਵਾਉਂਣਾ ਹੈ ਅਤੇ ਅਗਲੇ 25 ਸਾਲਾ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵੀ ਜਾਗਰੂਕ ਕਰਵਾਉਂਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਸਰਕਾਰ ਦੇ ਉਪਰਾਲਿਆਂ ਅੰਦਰ ਭਾਗੀਦਾਰ ਰਹੀਏ ਅਤੇ ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਬਿਜਲੀ ਦੀ ਬੱਚਤ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਬੱਚਤ ਕੀਤੀ ਗਈ ਬਿਜਲੀ ਕਿਸੇ ਹੋਰ ਲੋਕਾਂ ਦੇ ਘਰ ਵੀ ਰੋਸਨ ਕਰੇਗੀ। ਸਮਾਗਮ ਦੇ ਅੰਤ ਵਿੱਚ ਵੱਖ ਵੱਖ ਪੇਸਕਾਰੀਆਂ ਦਿਖਾਉਂਣ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਵਿਭਾਗ ਵੱਲੋਂ ਮੁੱਖ ਮਹਿਮਾਨ ਅਤੇ ਵਿਸੇਸ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ।

LEAVE A REPLY

Please enter your comment!
Please enter your name here