7 ਸਤੰਬਰ ਤੱਕ ਆਰਮੀ ਅਗਨੀਵੀਰ ਭਰਤੀ (ਵੂਮੈਨ ਮਿਲਟਰੀ ਪੁਲਿਸ) ਲਈ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ

ਫਿਰੋਜ਼ਪੁਰ ( ਦ ਸਟੈਲਰ ਨਿਊਜ਼)। ਲੜਕੀਆਂ ਲਈ ਮਿਲਟਰੀ ਪੁਲਿਸ ਵਿੱਚ ਭਰਤੀ ਲਈ ਆਰਮੀ ਅਗਨੀਵੀਰ ਭਰਤੀ ਰੈਲੀ 7 ਤੋਂ 10 ਦਸੰਬਰ 2022 ਤੱਕ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਰੋਡ ‘ਤੇ ਸਥਿਤ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਗ੍ਰਾਊਂਡ, ਜਲੰਧਰ ਵਿਖੇ ਹੋਣੀ ਹੈ। ਜਿਸ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਸਮੇਤ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੀਆਂ ਚਾਹਵਾਨ ਲੜਕੀਆਂ ਵੀ ਹਿੱਸਾ ਲੈ ਸਕਦੀਆਂ ਹਨ। ਇਹ ਜਾਣਕਾਰੀ ਸੌਰਭ ਚਰਨ ਕਰਨਲ ਡਾਇਰੈਕਟਰ ਭਰਤੀ ਨੇ  ਦਿੱਤੀ।

Advertisements

ਉਨ੍ਹਾਂ ਦੱਸਿਆ ਭਰਤੀ ਰੈਲੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 07 ਸਤੰਬਰ 2022 ਹੈ ਅਤੇ ਉਮੀਦਵਾਰ www.joinindianarmy.nic.in ‘ਤੇ ਜਾ ਕੇ ਆਪਣੀ ਯੋਗਤਾ ਚੈੱਕ ਕਰ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਭਰਤੀ ਰੈਲੀ ਵਿਚ ਅਗਨੀਵੀਰ ਜਨਰਲ ਡਿਊਟੀ  ਦੀ ਭਰਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪ੍ਰਾਰਥੀਆਂ ਵਲੋਂ ਆਨਲਾਈਨ ਅਪਲਾਈ ਕੀਤਾ ਹੋਵੇਗਾ, ਉਨ੍ਹਾਂ ਨੂੰ ਹੀ ਆਰਮੀ ਰੈਲੀ ਵਿਚ ਜਾਣ ਲਈ ਊਨ੍ਹਾਂ ਦੀ ਈ-ਮੇਲ ਆਈ.ਡੀ ‘ਤੇ ਦਾਖਲਾ ਪੱਤਰ (ਐਡਮਿਟ ਕਾਰਡ) ਅਤੇ ਰਿਪੋਰਟਿੰਗ ਦੀ ਮਿਤੀ ਤੇ ਟਾਈਮਿੰਗ ਆਦਿ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਉਪਰ ਦਿੱਤੀ ਵੈਬਸਾਈਟ ਨੂੰ ਦੇਖਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here