ਕਿਸਾਨਾਂ ਨੇ ਖੇਤੀ ਬਚਾਓ ਲੋਕਤੰਤਰ ਦਿਵਸ ਮਨਾ ਕੇ ਕੀਤਾ ਪ੍ਰਦਰਸ਼ਨ

ਦਿੱਲੀ (ਦ ਸਟੈਲਰ ਨਿਊਜ਼)। ਪੰਜਾਬ ਦੇ ਦੇਸ਼ ਵਿਚ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ 26 ਜੂਨ ਨੂੰ ਕਿਸਾਨ ਅੰਦੋਲਨ ਨੂੰ ਚਲਦੇ ਹੋਏ 7 ਮਹੀਨੇ ਹੋ ਗਏ ਹਨ। ਜਿਸ ਦੌਰਾਨ ਪੰਜਾਬ ਦੇ ਕਿਸਾਨ ਅੱਜ ਖੇਤੀ ਬਚਾਓ ਲੋਕਤੰਤਰ ਦਿਵਸ ਮਨਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਨਾ ਪੂਰੀਆ ਹੋਣ ਤੇ ਇਹ ਖੇਤੀ ਬਚਾਓ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਕਰਕੇ ਅੱਜ ਕਿਸਾਨ ਸਰਕਾਰ ਖਿਲਾਫ ਟਕੈਟਰਾਂ ਦੁਆਰਾ ਰੈਲੀਆ ਕੱਢ ਕੇ ਪ੍ਰਦਰਸ਼ਨ ਕਰਨਗੇ ਅਤੇ ਕਿਸਾਨ ਹਜ਼ਾਰਾ ਦੀ ਗਿਣਤੀ ਵਿਚ ਗਾਜ਼ੀਪੁਰ ਪਹੁੰਚ ਰਹੇ ਹਨ ।

Advertisements

ਕਿਸਾਨ ਆਗੂ ਰਾਕੇਸ਼ ਟਕੈਤ ਨੇ ਸਰਕਾਰ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਖੇਤੀ ਬਿੱਲਾਂ ਨੂੰ ਲੈ ਕੇ ਜ਼ਰੂਰ ਫੈਸਲਾ ਕਰੇਗੀ। ਪਰ ਜੇਕਰ ਸਰਕਾਰ ਦੁਆਰਾ ਸਾਡੀਆ ਮੰਗਾਂ ਨਾ ਪੂਰੀਆ ਕੀਤੀਆ ਗਈਆ ਤਾ ਉਹ ਸਰਕਾਰ ਖਿਲਾਫ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਅਤੇ ਖੇਤੀ ਕਾਨੂੰਨਾ ਲਈ ਅਗਲਾ ਕਦਮ ਚੁੱਕਣਗੇ। ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਅੰਦੋਲਨ ਉਦੋ ਤੱਕ ਜਾਰੀ ਰਹੇਗਾ, ਜਦੋ ਤੱਕ ਸਰਕਾਰ ਉਹਨਾਂ ਦੇ ਖੇਤੀ ਕਾਨੂੰਨ ਪਾਸ ਨਹੀ ਕਰੇਗੀ।

LEAVE A REPLY

Please enter your comment!
Please enter your name here