ਰਾਮ ਮੰਦਰ ਦੇ ਉਦਘਾਟਨ ਦਾ ਸੱਦਾ ਦੇਣ ਲਈ ਅੱਜ ਕੱਢੀ ਜਾਵੇਗੀ ਪੂਜਾ ਅਕਸ਼ਤ ਕਲਸ਼ ਯਾਤਰਾ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਰਾਮ ਮੰਦਰ ਦੇ ਉਦਘਾਟਨ ਦੇ ਸਬੰਧ ਵਿੱਚ ਬੁੱਧਵਾਰ ਨੂੰ ਕੱਢੀ ਜਾ ਰਹੀ ਪਹਿਲੀ ਪੂਜਨੀਕ ਅਕਸ਼ਿਤ ਕਲਸ਼ ਯਾਤਰਾ ਦੇ ਸਬੰਧ ਵਿੱਚ ਮੰਗਲਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਸ਼ਹਿਰ ਦੇ ਧਰਮ ਪ੍ਰੇਮੀਆਂ, ਹਿੰਦੂ ਸੰਗਠਨਾਂ ਅਤੇ ਸਮੂਹ ਮੰਦਿਰ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਪੂਜਿਤ ਅਕਸ਼ਤ ਕਲਸ਼ ਯਾਤਰਾ ਵਿੱਚ ਸ਼ਿਰਕਤ ਕਰਨ ਦਾ ਸੱਦਾ ਪੱਤਰ ਦਿੱਤਾ ਅਤੇ ਯਾਤਰਾ ਵਿੱਚ ਉਤਸ਼ਾਹ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਰਾਇਣ ਦਾਸ, ਜ਼ਿਲ੍ਹਾ ਮੰਤਰੀ ਓਮਪ੍ਰਕਾਸ਼ ਕਟਾਰੀਆ, ਜ਼ਿਲ੍ਹਾ ਉਪ ਪ੍ਰਧਾਨ ਜੋਗਿੰਦਰ ਤਲਵਾੜ, ਬਜਰੰਗ ਦਲ ਦੇ ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ, ਉਪ ਪ੍ਰਧਾਨ ਮੋਹਿਤ ਜੱਸਲ ਨੇ ਦੱਸਿਆ ਕਿ 22 ਜਨਵਰੀ ਨੂੰ ਅਯੁੱਧਿਆ ਚ ਬਣ ਰਹੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਚ ਰਾਮ ਲੱਲਾ ਦੀ ਮੂਰਤੀ ਦੀ ਪਵਿੱਤਰ ਰਸਮ ਲਈ ਜਨਤਾ ਨੂੰ ਲਾਮਬੰਦ ਕਰਨ ਲਈ ਬੁੱਧਵਾਰ ਨੂੰ ਸ਼ਹਿਰ ਚ ਰਾਮ ਭਗਤਾਂ ਦੀ ਪਹਿਲੀ ਵਿਸ਼ਾਲ ਪੂਜਿਤ ਅਕਸ਼ਤ ਕਲਸ਼ ਯਾਤਰਾ (ਪੂਜੇ ਵਾਲੇ ਚੌਲਾਂ ਨਾਲ ਕਲਸ਼ ਯਾਤਰਾ)ਕੱਢੀ ਜਾਵੇਗੀ।

Advertisements

ਉਨ੍ਹਾਂ ਅੱਗੇ ਦੱਸਿਆ ਕਿ ਇਹ ਕਲਸ਼ ਯਾਤਰਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਜਾਵੇਗੀ ਅਤੇ ਫਿਰ ਰਾਮ ਮੰਦਰ ਵਿੱਚ ਭਗਵਾਨ ਰਾਮਲਲਾ ਦੀ ਮੂਰਤੀ ਦੇ ਸਥਾਪਨਾ ਸਮਾਗਮ ਦੇ  ਲਈ ਪੂਜੀਤ ਅਕਸ਼ਤ ਕਲਸ਼ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਰਾਮ ਭਗਤ ਸ਼ਾਮ 4 ਵਜੇ ਮੰਦਿਰ ਸਭਾ ਦੇ ਚੌਗਿਰਦੇ ਤੋਂ ਪੂਜਾ ਅਰਚਨਾ ਅਕਸ਼ਤ ਕਲਸ਼ ਯਾਤਰਾ ਕੱਢ ਕੇ ਪੂਰੇ ਸ਼ਹਿਰ ਤੱਕ ਮਾਰਚ ਕਰਨਗੇ। ਇਸ ਵਿੱਚ ਸ਼ਹਿਰ ਦੀਆਂ ਸਮੂਹ ਸਮਾਜਿਕ, ਧਾਰਮਿਕ, ਹਿੰਦੂ ਜਥੇਬੰਦੀਆਂ ਅਤੇ ਮੰਦਰ ਕਮੇਟੀਆਂ ਵੱਡੀ ਗਿਣਤੀ ਸ਼ਮੂਲੀਅਤ ਕਰਨਗੀਆਂ। ਵਾਲੀਆ ਨੇ ਰਾਮ ਮੰਦਿਰ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਨੂੰ ਬੇਅੰਤ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਉਨ੍ਹਾਂ ਦਾ ਇੱਕ ਵਿਸ਼ਾਲ ਮੰਦਰ ਦਾ ਸੁਪਨਾ ਸਾਕਾਰ ਹੋ ਰਿਹਾ ਹੈ।

LEAVE A REPLY

Please enter your comment!
Please enter your name here