ਹੁਸ਼ਿਆਰਪੁਰ ’ਚ ਵੱਖ-ਵੱਖ ਥਾਵਾਂ ’ਤੇ ਲਗਾਈ ਜਾ ਰਹੀ ਹੈ ਸੀਐਮ ਦੀ ਯੋਗਸ਼ਾਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸੀ.ਐਮ ਦੀ ਯੋਗਸ਼ਾਲਾ ਤਹਿਤ ਸੁਪਰਵਾਈਜ਼ਰ ਮਾਧਵੀ ਅਤੇ ਯੋਗ ਟ੍ਰੇਨਰ ਯੋਗਾਚਾਰਿਆ ਤੁਲਸੀ ਰਾਮ ਸਾਹੂ ਦੁਆਰਾ ਨਿਊ ਆਦਰਸ਼ ਨਗਰ ਪਾਰਕ ’ਚ ਸਵੇਰੇ 6.10 ਤੋਂ 7.10 ਵਜੇ ਤੱਕ ਅਤੇ ਸ਼ਾਮ 4.15 ਤੋ. 5.15 ਵਜੇ ਤੱਕ ਪ੍ਰਤੀ ਦਿਨ ਯੋਗਾ ਦੀ ਕਲਾਸ ਲਗਾਈ ਜਾ ਰਹੀ ਹੈ। ਇਸ ਪ੍ਰਕਾਰ ਸ਼ਹਿਰ ਦੇ ਕਈ ਪਾਰਕ, ਗੁਰਦੁਆਰਾ ਸਾਹਿਬ ਅਤੇ ਮੰਦਰਾਂ ਦੇ ਵਿਹੜੇ  ਵਿਚ ਯੋਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਯੋਗ ਟ੍ਰੇਨਰ ਤੁਲਸੀ ਰਾਮ ਨੇ ਦੱਸਿਆ ਕਿ ਇਨ੍ਹਾਂ ਯੋਗ ਕਲਾਸਾਂ ਵਿਚ ਸਰੀਰਕ, ਮਾਨਸਿਕ ਸਿਹਤਮੰਦ ਲਈ ਯੋਗ ਅਭਿਆਸ ਦੇ ਨਾਲ-ਨਾਲ, ਰੋਜ਼ਾਨਾ ਰੁਟੀਨ ਨੂੰ ਠੀਕ ਰੱਖਣ ਦੇ ਸੁਝਾਅ ਅਤੇ ਵੱਖ-ਵੱਖ ਰੋਗਾਂ ਅਨੁਸਾਰ ਯੋਗ ਆਸਨਾਂ ਦਾ ਅਭਿਆਸ ਵੀ ਕਰਵਾਇਆ ਜਾਂਦਾ ਹੈ।

Advertisements

ਗਰੁੱਪ ਲੀਡਰ ਡਾ. ਕੇ.ਕੇ. ਪਰਾਸ਼ਰ ਜ਼ਿਲ੍ਹਾ ਆਯੁਰਵੈਦ ਅਫਸਰ (ਰਿਟਾ:) ਨੇ ਕਿਹਾ ਕਿ ਸਾਡੇ ਸਰੀਰ ਵਿਚ ਊਰਜਾ ਦਾ ਵੱਧਣ ਅਤੇ ਘੱਟਣ ਨਾਲ ਸਾਰਾ ਸਰੀਰ ਰੋਗੀ ਬਣ ਜਾਂਦਾ ਹੈ। ਇਸ ਲਈ ਸੰਤੁਲਨ ਬਣਾਏ ਰੱਖਣ ਲਈ ਪ੍ਰਤੀਦਿਨ ਯੋਗਾ ਅਭਿਆਸ ਅਤੇ ਪ੍ਰਾਣਾਯਮ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਆਮ ਜਨਤਾ ਨੂੰ ਬਿਨ੍ਹਾ ਕਿਸੇ ਮੈਡੀਸਨ ਦੇ ਸਿਹਤਮੰਦ ਰੱਖਣ ਲਈ ਯੋਗਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਕੌਂਸਲਰ ਨਰਿੰਦਰ ਸਿੰਘ, ਰੀਟਾ ਸਰੀਨ, ਦਵਿੰਦਰ ਸਰੀਨ, ਬਿਸ਼ਨ ਸਿੰਘ, ਜੋਗਾ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here