‘ਖੇਡਾਂ ਵਤਨ ਪੰਜਾਬ ਦੀਆਂ-2022: ਤੀਹਰੀ ਛਾਲ ਅੰਡਰ-21 ਲੜਕੀਆਂ ‘ਚ ਮਾਨਿਆ ਸ਼ਰਮਾ ਨੇ ਬਾਜ਼ੀ ਮਾਰੀ

ਪਟਿਆਲਾ (ਦ ਸਟੈਲਰ ਨਿਊਜ਼)। ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਲਗਾਤਾਰ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਖੇਡਾਂ ‘ਚ ਅੱਜ ਦੇ ਹੋਏ ਮੁਕਾਬਲਿਆਂ ਵਿੱਚ ਐਥਲੈਟਿਕਸ ਤੀਹਰੀ ਛਾਲ ‘ਚ ਅੰਡਰ-21 ਲੜਕੀਆਂ ਵਿੱਚ ਮਾਨਿਆ ਸ਼ਰਮਾ ਨੇ ਪਹਿਲਾ, ਸਰਬਜੀਤ ਕੌਰ ਨੇ ਦੂਜਾ, ਇਸ਼ੂ ਦੇਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਅੰਡਰ-17 ਲੜਕੀਆਂ ਵਿੱਚ ਘਨੌਰ-ਏ ਨੇ ਨਾਭਾ-ਏ ਨੂੰ 15 ਨੰਬਰਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਪਟਿਆਲਾ ਰੂਰਲ ਦੀ ਟੀਮ ਨੇ 43 ਨੰਬਰਾਂ ਨਾਲ ਘਨੌਰ-ਏ ਨੂੰ ਹਰਾਇਆ, ਪਟਿਆਲਾ ਦਿਹਾਤੀ ਦੀ ਟੀਮ ਨੇ ਰਾਜਪੁਰਾ ਦੀ ਟੀਮ ਨੂੰ 43 ਨੰਬਰਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਟੇਬਲ ਟੈਨਿਸ ਅੰਡਰ-17 ਲੜਕਿਆਂ ਵਿੱਚ ਜੋਬਨਪ੍ਰੀਤ ਨੇ ਹਰਮਨ ਸ਼ਰਮਾ ਨੂੰ, ਬਬਨਪ੍ਰੀਤ ਡੀ.ਐਮ.ਡਬਲਿਊ ਨੇ ਅਭਿਜੀਤ ਪਾਤੜਾਂ, ਤਰਨਵੀਰ ਨੇ ਵਨੀਤ ਨੂੰ, ਦਿਪਾਂਸ਼ ਨੇ ਕੁਲਵਿੰਦਰ ਸਿੰਘ ਨੂੰ, ਜਸ਼ਨਦੀਪ ਨੇ ਵਿਸ਼ਾਲ, ਗੁਰਨਿਵਾਜ ਨੇ ਆਕਾਸ਼ ਬਾਬਾ ਅਤੇ ਚਿਰਾਗ ਨੇ ਹਰਪ੍ਰੀਤ ਨੂੰ 3-0 ਨਾਲ ਹਰਾਇਆ। ਇਸੇ ਤਰ੍ਹਾਂ ਵਿਪਨਪ੍ਰੀਤ ਨੇ ਜਸ਼ਨਦੀਪ ਸਿੰਘ 3-2 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਰੋਲਰ ਸਕੇਟਿੰਗ ਗੇਮ ਅੰਡਰ-14 ਵਿੱਚ ਲੜਕਿਆਂ ਨੇ ਕੁਆਡਸ ਵਿੱਚ ਪ੍ਰਭਕੀਰਤ ਸਿੰਘ ਨੇ ਪਹਿਲਾ, ਪ੍ਰਭਨੂਰ ਸਿੰਘ ਨੇ ਦੂਜਾ, ਲਵੀਸ਼ ਬਾਂਸਲ ਨੇ ਤੀਜਾ ਅਤੇ ਰੁਦਰਾਕਸ਼ ਵਰਮਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚ ਵਨੀਤ ਕੌਰ ਨੇ ਪਹਿਲਾ, ਰਮਨੀਕ ਕੌਰ ਨੇ ਦੂਜਾ, ਨਿਮਰਤ ਕੌਰ ਨੇ ਤੀਜਾ ਅਤੇ ਕਿੰਜਲ ਸਿੰਗਲਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਨਲਾਈਨ ਰੋਲਰ ਸਕੇਟਿੰਗ ਵਿੱਚ ਗੁਨਵੀਰ ਸਿੰਘ ਨੇ ਪਹਿਲਾ, ਕਰਨਵੀਰ ਸਿੰਘ ਨੇ ਦੂਜਾ, ਸ਼ਸ਼ੀ ਬੀਰ ਰੱਤੀ ਨੇ ਤੀਜਾ ਅਤੇ ਧਨਵੰਤ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਕੁਆਡਰਜ ਲੜਕਿਆਂ ਵਿੱਚ ਮੋਨਾਲ ਜਿੰਦਲ ਨੇ ਪਹਿਲਾ ਅਤੇ ਲੜਕੀਆਂ ਵਿੱਚ ਅਨੰਨਿਆ ਨੇ ਪਹਿਲਾ ਸਥਾਨ ਹਾਸਿਲ ਕੀਤਾ।ਰੋਲਰ ਸਕੇਟਿੰਗ ਕੁਆਰਡਜ ਅੰਡਰ 21 ਸਪੈਸ਼ਲ ਚਾਈਲਡ ਕਰਨਪ੍ਰਤਾਪ ਸਿੰਘ ਨੇ ਭਾਗ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਹਾਕੀ ਗੇਮ ਅੰਡਰ 14 ਲੜਕਿਆਂ ਵਿੱਚ ਸਰਕਾਰੀ ਹਾਈ ਸਕੂਲ ਥੂਹੀ ਨੇ ਗੰਗਾ ਇੰਟਰਨੈਸ਼ਨਲ ਸਕੂਲ ਪਾਤੜਾਂ ਨੂੰ 8-0 ਨਾਲ ਅਤੇ ਪੋਲੋ ਗਰਾਊਂਡ ਦੀ ਟੀਮ ਨੂੰ ਨਾਨਕਸਰ ਅਕੈਡਮੀ ਨੇ 0-1 ਨਾਲ ਹਰਾ ਕੇ ਜਿੱਤ ਦਰਜ ਕੀਤੀ।ਇਸੇ ਤਰ੍ਹਾਂ ਲੜਕੀਆਂ ਸਰਕਾਰੀ ਹਾਈ ਸਕੂਲ ਥੂਹੀ ਨਾਭਾ ਦੀ ਟੀਮ ਨੇ ਸਪਾਰਕਿੰਗ ਕਿੱਡਜ ਦੀ ਟੀਮ ਨੂੰ 7-0 ਨਾਲ ਅਤੇ ਸਪਾਰਕਿੰਗ ਕਿੱਡਜ ਨੇ ਅਕਾਲ ਅਕੈਡਮੀ ਛੰਨਾਂ ਨੂੰ 1-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਹੈਂਡਬਾਲ ਖੇਡ ਅੰਡਰ 14 ਲੜਕੀਆਂ ਵਿੱਚ ਭੁਨਰਹੇੜੀ ਦੀ ਟੀਮ ਨੇ ਰਾਜਪੁਰਾ ਦੀ ਟੀਮ ਨੂੰ 5-0 ਨਾਲ, ਪੋਲੋ ਗਰਾਂਉਂਡ ਨੂੰ ਸਨੌਰ ਦੀ ਟੀਮ ਨੇ 7-0 ਨਾਲ, ਦੇਵੀਗੜ੍ਹ ਲੜਕਿਆਂ ਨੇ ਰਾਜਪੁਰਾ ਦੀ ਟੀਮ ਨੂੰ 17-9 ਨਾਲ, ਦੀਪ ਮਾਡਲ ਸਕੂਲ ਨੂੰ ਭੁਨਰਹੇੜੀ ਦੀ ਟੀਮ ਨੇ 16-6 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ।
ਖੋਹ ਖੋਹ ਅੰਡਰ 14 ਲੜਕੀਆਂ ਵਿੱਚ ਯੂਨੀਵਰਸਿਟੀ ਸੈਂਟਰ ਘਨੌਰ ਨੇ ਪਹਿਲਾ, ਫਤਿਹਗੜ੍ਹ ਛੰਨਾ ਨੇ ਦੂਜਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਤੀਜੇ ਸਥਾਨ ਉਪਰ ਖਾਂਗ (ਪਾਤੜਾ) ਅਤੇ ਘਨੌਰ ਕਲੱਬ ਦੀ ਟੀਮ ਆਈ।ਅੰਡਰ 14 ਲੜਕਿਆਂ ਵਿੱਚ ਪਹਿਲਾ ਸਥਾਨ ਭੂਤਗੜ੍ਹ (ਪਾਤੜਾ), ਦੂਜਾ ਸਥਾਨ ਪੋਲੋ ਸੈਂਟਰ ਪਟਿਆਲਾ ਸ਼ਹਿਰੀ ਅਤੇ ਸਨੌਰ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਫੁੱਟਬਾਲ ਖੇਡ ਅੰਡਰ 17 ਵਿੱਚ ਪਟਿਆਲਾ ਦੀ ਟੀਮ ਨੇ ਰਾਜਪੁਰਾ ਨੂੰ 5-0 ਨਾਲ ਹਰਾਕੇ, ਪਟਿਆਲਾ ਸ਼ਹਿਰੀ ਦੀ ਟੀਮ ਨੇ ਟੌਹੜਾ ਨੂੰ 3-0 ਨਾਲ, ਸ਼ੁਤਰਾਣਾ ਨੇ ਘਨੌਰ ਨੂੰ 4-0 ਨਾਲ ਅਤੇ ਆਰਮੀ ਦੀ ਟੀਮ ਐਫ.ਸੀ ਬਹਾਦੁਰਗੜ੍ਹ ਦੀ ਟੀਮ ਨੂੰ 2-1 ਨਾਲ ਹਰਾ ਕੇ ਜੇਤੂ ਰਹੀ।
ਇਸੇ ਤਰ੍ਹਾਂ ਅੰਡਰ 21-40 ਉਮਰ ਵਰਗ ਵਿੱਚ ਰਾਜਪੁਰਾ ਦੀ ਟੀਮ ਨੇ ਘਨੌਰ ਏ ਦੀ ਟੀਮ ਨੂੰ 2-0 ਨਾਲ ਹਰਾਇਆ। ਬਾਸਕਟਬਾਲ ਗੇਮ ਅੰਡਰ 14 ਲੜਕਿਆਂ ਵਿੱਚ ਮਲਟੀਪਰਪਜ ਸਕੂਲ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਟ ਦੀ ਟੀਮ ਨੂੰ 32-14 ਨਾਲ ਹਰਾਇਆ। ਇਸੇ ਤਰ੍ਹਾਂ ਲੜਕੀਆਂ ਵਿੱਚ ਪੋਲੋ ਸੈਂਟਰ ਨੇ ਦ ਮਿਲੇਨੀਅਮ ਸਕੂਲ ਦੀ ਟੀਮ ਨੂੰ 15-13 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ 17 ਲੜਕੀਆਂ ਵਿੱਚ ਰੋਇਲ ਕਲੱਬ ਪਟਿਆਲਾ ਨੇ ਪੰਜਾਬੀ ਯੂਨੀਵਰਸਿਟੀ ਨੂੰ 27-12 ਅਤੇ ਪੰਜਾਬੀ ਯੂਨੀਵਰਸਿਟੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਨੂੰ 21-10 ਦੇ ਫਰਕ ਨਾਲ ਹਰਾਇਆ।
ਜ਼ਿਲ੍ਹਾ ਖੇਡ ਅਫ਼ਸਰ ਸਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ ਹਜ਼ਾਰਾਂ ਦੀ ਗਿਣਤੀ ਚ ਖਿਡਾਰੀਆਂ ਅਤੇ ਖਿਡਾਰਨਾਂ ਨੇ ਹਿੱਸਾ ਲਿਆ।

Advertisements

LEAVE A REPLY

Please enter your comment!
Please enter your name here