ਪੱਟੀ ਵਿਖੇ ਆਪ ਦੀ ਚੋਣ ਰੈਲੀ ‘ਚ ਸ਼ਾਮਿਲ ਹੋਣ ਲਈ ਸੁਖਵੰਤ ਪੱਡਾ ਲੋਕਾਂ ਦਾ ਵੱਡਾ ਇਕੱਠ ਲੈਕੇ ਹੋਏ ਰਵਾਨਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਆਮ ਆਦਮੀ ਪਾਰਟੀ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਚ ਪੱਟੀ ਵਿਖੇ ਚੋਣ ਰੈਲੀ ਚ ਸ਼ਾਮਿਲ ਹੋਣ ਲਈ ਕਪੂਰਥਲਾ ਤੋਂ ਸੁਖਵੰਤ ਸਿੰਘ ਪੱਡਾ ਲੋਕਾਂ ਦਾ ਇਕ ਵੱਡਾ ਇਕੱਠ ਲੈਕੇ ਰਵਾਨਾ ਹੋਏ। ਸ਼ੁੱਕਰਵਾਰ ਸਵੇਰੇ ਸੁਖਵੰਤ ਸਿੰਘ ਪੱਡਾ ਆਪਣੇ ਨਿਵਾਸ ਸਥਾਨ ਮਾਡਲ ਟਾਊਨ 26 ਨੰਬਰ ਕੋਠੀ ਤੋਂ ਆਪ ਵਰਕਰਾਂ ਦਾ ਵੱਡਾ ਹਜ਼ੂਮ ਗੱਡੀਆਂ ‘ਚ ਲੈਕੇ ਰਵਾਨਾ ਹੋਏ।

Advertisements

ਇਸ ਮੌਕੇ ਉਨਾਂ ਕਿਹਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸੁਣਨ ਲਈ ਅਤੇ ਆਪ ਦੇ ਹੱਕ ‘ਚ ਹਾਂ ਦਾ ਨਾਰਾ ਦੇਣ ਲਈ ਸਾਰੇ ਸਾਥੀ ਅੱਜ ਅਸੀਂ ਆਪ ਦੀ ਪੱਟੀ ਰੈਲੀ ‘ਚ ਪੁੱਜ ਰਹੇ ਹਾਂ ਜਿਥੇ ਵੱਡੇ ਵੱਡੇ ਸਿਆਸੀ ਲੀਡਰਾਂ ਦੇ ਵਿਚਾਰ ਸੁਣੇ ਜਾਣਗੇ ਅਤੇ ਆਪ ਦੇ ਹੱਕ ‘ਚ ਲੋਕ ਇਕੱਠੇ ਹੋਣਗੇ ਜਿਕਰਯੋਗ ਹੈ ਕਿ ਸੁਖਵੰਤ ਸਿੰਘ ਪੱਡਾ 2017 ਦੀ ਵਿਧਾਨਸਭਾ ਚੋਣਾਂ ‘ਚ ਹਲਕਾ ਕਪੂਰਥਲਾ ਤੋਂ ਚੋਣ ਲੜੇ ਸਨ। ਇਸ ਮੌਕੇ ਉਹਨਾਂ ਨਾਲ ਵਰਿੰਦਰ ਗੁਲਿਆਨੀ, ਪਹਿਲਵਾਨ ਸੁਖਦੇਵ ਸਿੱਖ ਸੁੱਖਾ, ਟੀਨੂੰ ਵਾਲੀਆ, ਸੁਖਪਾਲ ਸਿੰਘ, ਕਰਨ ਸ਼ਰਮਾ, ਰਾਜਿੰਦਰ ਸਿੰਘ ਪਹਿਲਵਾਨ, ਬਲਕਾਰ ਸਿੰਘ, ਗੋਰਾ ਪਹਿਲਵਾਨ ਮੁਸ਼ਕਬੇਦ, ਸੁੱਖੀ ਪਹਿਲਵਾਨ ਕਾਂਜਲੀ, ਬਲਵਿੰਦਰ ਸਿੰਘ ਸਹਿਤ ਵੱਡੀ ਗਿਣਤੀ ਚ ਸਾਥੀ ਹਾਜ਼ਿਰ ਸਨ।

LEAVE A REPLY

Please enter your comment!
Please enter your name here