ਸਿਹਤ ਵਿਭਾਗ ਨੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਤਹਿਤ ਸੈਸੇਟਾਈਜੇਸ਼ਨ ਵਰਕਸ਼ਾਪ ਦਾ ਕੀਤਾ ਆਯੋਜਨ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚੱਲ ਰਹੇ ਐਟੀ ਤੰਬਾਕੂ ਮਹੀਨੇ ਅਧੀਨ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂੰ ਸੂਦ ਦੀ ਪ੍ਰਧਾਨਗੀ ਹੇਠ ਤੰਬਾਕੂ ਦੀ ਰੋਕਥਾਮ ਲਈ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਰਾਸ਼ਟਰੀ ਬਾਲ ਸਵੱਸਥ ਕਾਰਿਆਕਰਮ ਅਧੀਨ ਸਟਾਫ ਦੀ ਇਕ ਦਿਨਾਂ ਸੈਸੇਟਾਈਜੇਸ਼ਨ ਵਰਕਸ਼ਾਪ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿੱਚ ਕਰਵਾਈ ਗਈ। ਇਸ ਵਰਕਸ਼ਾਪ ਨੂੰ ਸਬੋਧਨ ਕਰਦੇ ਹੋਏ ਡਾ ਰੇਨੂੰ ਸੂਦ ਨੇ ਤੰਬਾਕੂ ਦੇ ਸੇਵਨ ਕਰਨ ਨਾਲ ਸਿਹਤ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੰਬਾਕੂ ਦੇ ਸੇਵਨ ਕਰਨ ਨਾਲ ਸਰੀਰਕ  ਹਾਨੀ ਦੇ  ਨਾਲ ਨਾਲ ਇਨਸਾਨ ਦੀ ਮਨਾਸਿਕ ਤੇ ਸਮਾਜਕ ਤੋਰ ਤੇ ਵੀ ਹਾਨੀ ਹੁੰਦੀ ਹੈ। ਉਹਨਾਂ  ਕਿਹਾ ਕਿ ਕੇਵਲ ਤੰਬਾਕੂ ਹੀ  ਦਿਲ ਦੇ ਦੋਰੇ ਨਾਲ ਹੋਣ ਵਾਲੀਆਂ 12 ਪ੍ਰਤੀਸ਼ਤ ਮੋਤਾਂ ਦਾ ਮੁੱਖ ਕਾਰਨ ਹੈ । ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਖਤਾਰਨਾਕ ਤੱਤ ਹੁੰਦੇ ਹਨ , ਜੋ ਸਰੀਰ ਨੂੰ ਖੋਖਲਾਂ ਕਰ ਦਿੰਦੇ ਹਨ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਤੰਬਾਕੂ ਦਾ ਸੇਵਨ ਨਾ ਕਰਨ ਅਤੇ ਤੰਬਾਕੂ ਮੁੱਕਤ ਪੰਜਾਬ ਬਣਾਉਣ ਵਿੱਚ ਸਹਿਯੋਗ ਦੇਣ।

Advertisements

ਇਸ ਮੋਕੇ ਜਿਲਾਂ ਨੋਡਲ ਅਫਸਰ ਡਾ. ਸਨੀਲ ਅਹੀਰ ਨੇ ਦੱਸਿਆ ਕਿ ਸਿਗਰੇਟ ਵਿੱਚ ਨੀਕੋਟੀਨ ਸਮੇਤ  4 ਹਜ਼ਾਰ ਅਜੇਹੇ ਜਹਿਰੀਲੇ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਦਾ ਮੁੱਖ ਕਾਰਨ ਬਣਦੇ ਹਨ। ਕਿ ਤੰਬਕੂ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਜਿਵੇ ਬਲੱਡ ਪ੍ਰੈਸ਼ਰ ਦਿਲ ਦਾ ਦੋਰਾਂ, ਅਧਰੰਗ ਵਰਗੀਆਂ ਬਿਮਾਰੀਆਂ ਦੇ ਹੋਣ ਦਾ ਖਤਰਾਂ ਬਹੁਤ ਵੱਧ ਜਾਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਜੇ ਕੋਈ ਤੰਬਾਕੂ ਜਾਂ ਸਿਗਰੇਟ ਦਾ ਸੇਵਨ ਕਰ ਰਿਹਾ ਹੋਵੇ ਤਾਂ ਉਸ ਲਾਗੇ ਬੈਠਣ ਤੋ ਵੀ ਗੁਰੇਜ ਕਰਨਾ ਚਹੀਦਾ ਕਿਉਕਿ ਤੰਬਾਕੂ ਦੇ ਸੇਵਨ ਦੋਰਾਨ ਉਸ ਵਿੱਚੋ ਨਿਕਲਣ ਵਾਲਾ ਧੂਆਂ ਤੰਬਾਕੂ ਦਾ ਨਾ ਸੇਵਨ ਕਰਨ ਵਾਲੇ ਮਨੁੱਖ ਲਈ ਉਹਨਾਂ ਹੀ ਖਤਰਨਾਕ ਹੈ।
ਇਸ ਮੌਕੇ ਜਿਲਾ ਮੈਡੀਕਲ ਅਫਸਰ ਆਰ.ਬੀ.ਐਸ.ਕੇ. ਡਾ. ਗੁਨਦੀਪ ਕੋਰ ਨੇ ਹਾਜਰ ਆਰ.ਬੀ.ਐਸ.ਕੇ. ਸਟਾਫ ਨੂੰ ਇਸ ਚੱਲ ਐਟੀ ਤੰਬਾਕੂ ਮਹੀਨੇ ਦੋਰਾਨ ਆਪਣੇ ਖੇਤਰ ਦੇ ਵੱਖ ਵੱਖ ਸਕੂਲਾਂ ਵਿੱਚ ਤੰਬਾਕੂ ਅਤੇ ਨਸ਼ਿਆ ਦੇ ਬੂਰੇ ਪ੍ਰਭਾਵਾ ਬਾਰੇ ਬੱਚਿਆ ਨੂੰ  ਜਾਗਰੂਕ ਕਰਨ ਲਈ ਕਿਹਾ। ਇਸ ਵਰਕਸ਼ਾਪ ਦੇ ਅਖੀਰ  ਵਿੱਚ ਕੌਸਲਰ ਸੰਦੀਪ ਕੁਮਾਰੀ  ਨੇ ਪੀ.ਪੀ.ਟੀ. ਰਾਹੀ ਤੰਬਾਕੂ ਦੇ ਸੇਵਨ ਨਾਲ ਸਿਹਤ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾ ਦੇ ਨਸ਼ਾ ਮੁੱਕਤੀ ਕੇਂਦਰਾ ਵਿੱਚ ਕੋਸਲਿੰਗ ਸੁਵਿਧਾਵਾਂ ਰਾਹੀ ਤੰਬਾਕੂ ਸੇਵਨ  ਦੀ ਆਦਤ ਤੋਂ ਛੁਟਕਾਰਾ ਪਾ ਸਕਦੇ ਹਨ ।  ਜੇਕਰ ਕੋਈ ਰਿਸ਼ਤੇਦਾਰ ਜਾ ਮਿੱਤਰ ਤੰਬਾਕੂ ਦਾ ਸੇਵਨ ਕਰਦਾ ਹੈ ਤਾਂ ਸਾਨੂੰ  ਉਸ ਦੀ ਆਦਤ ਛਡਾਉਣ ਵਿੱਚ ਮੱਦਦ ਕਰਨੀ ਚਹੀਦੀ । ਇਸ ਮੋਕੇ ਜਿਲਾ ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਜਿਲਾ ਬੀ.ਸੀ.ਸੀ. ਅਮਨਦੀਪ ਸਿੰਘ,  ਸੰਜੀਵ ਠਾਕਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here