ਸਫ਼ਾਈ ਮੁਹਿੰਮ ਵਿੱਚ ਸਹਿਯੋਗ ਦੇਣਾ ਹਰ ਨਾਗਰਿਕ ਦਾ ਫਰਜ਼ ਹੈ: ਰਣਜੀਤ ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ  ਮੜੀਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਘੱਟ ਤੋਂ ਘੱਟ ਕੂੜਾ ਸਾਡੇ ਘਰਾਂ ਤੋਂ ਬਾਹਰ ਨਿਕਲੇ ਤਾਂ ਅਸੀਂ ਸਵੱਛਤਾ ਨੂੰ ਬਣਾਏ ਰੱਖਣ ਵਿਚ ਕਾਫੀ ਹੱਦ ਤੱਕ ਯੋਗਦਾਨ ਦੇ ਸਕਦੇ ਹਾਂ। ਇਸ ਦੇ ਲਈ ਪਲਾਸਟਿਕ ਵਿੱਚ ਪੈਕ ਕੀਤੀਆਂ ਚੀਜ਼ਾਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਜ਼ਿਆਦਤਰ ਪਲਾਸਟਿਕ ਵਿੱਚ ਪੈਕ ਕੀਤੀਆਂ ਚੀਜ਼ਾਂ ਦੀ ਬਹੁਤੀ ਵਰਤੋਂ ਹੁੰਦੀ ਹੈ। ਪੈਕਿੰਗ ਵਿੱਚ ਰੱਖੀਆਂ ਚੀਜ਼ਾਂ ਦੀ ਵਰਤੋਂ ਤਾਂ ਕਰਦੇ ਹਾਂ ਪਰ ਪੈਕਿੰਗ ਸਮੱਗਰੀ ਨੂੰ ਕਚਰੇ ਵਿੱਚ ਸੁੱਟ ਦਿੰਦੇ ਹਾਂ,ਜਿਸ ਨਾਲ ਕੂੜਾ 

Advertisements

ਜ਼ਿਆਦਾ ਪੈਦਾ ਹੁੰਦਾ ਹੈ। ਜੇਕਰ ਅਸੀਂ ਬਜ਼ਾਰ ਤੋਂ ਘਰੇਲੂ ਸਮਾਨ ਲਿਆਉਂਦੇ ਸਮੇਂ ਕੱਪੜੇ ਜਾਂ ਜੂਟ ਦੇ ਥੈਲਿਆਂ ਦੀ ਵਰਤੋਂ ਕਰਾਂਗੇ ਤਾਂ ਘੱਟੋ-ਘੱਟ ਪੌਲੀਥੀਨ ਸਾਡੇ ਘਰ ਵਿੱਚ ਆਵੇਗਾ ਅਤੇ ਸਾਡੇ ਘਰ ਵਿੱਚ ਘੱਟ ਕੂੜਾ ਇਕੱਠਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਫ਼-ਸਫ਼ਾਈ ਰੱਖਣ ਲਈ ਨਾ ਤਾਂ ਅਸੀਂ ਖੁੱਲ੍ਹੇ ਵਿਚ ਸ਼ੌਚ ਕਰਾਂਗੇ ਅਤੇ ਨਾ ਹੀ ਦੂਜਿਆਂ ਨੂੰ ਅਜਿਹਾ ਕਰਨ ਦੇਵਾਂਗੇ। ਕਿਉਂਕਿ ਇਸ ਨਾਲ ਨਾ ਸਿਰਫ਼ ਸਾਡਾ ਇਲਾਕਾ ਗੰਦਾ ਹੁੰਦਾ ਹੈ, ਸਗੋਂ ਇਸ ਨਾਲ ਵਾਤਾਵਰਨ ਵਿਚ ਗੰਦੀ ਬਦਬੂ ਵੀ ਫੈਲਦੀ ਹੈ। ਜਿਸ ਨਾਲ ਮੱਛਰਾਂ ਅਤੇ ਮੱਖੀਆਂ ਪੈਦਾ ਹੋਕੇ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ। ਉਨ੍ਹਾਂ ਨੇ ਘਰਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ, ਉਸ ਭਾਰਤ ਦੀ ਨਾ ਸਿਰਫ਼ ਰਾਜਨੀਤਿਕ ਅਜ਼ਾਦੀ ਸੀ ਸਗੋਂ ਇੱਕ ਸਾਫ਼-ਸੁਥਰੇ ਅਤੇ ਵਿਕਸਤ ਦੇਸ਼ ਦੀ ਕਲਪਨਾ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਸਾਫ਼ ਸੁਥਰਾ ਬਣਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਅਭਿਆਨ ਮੋਦੀ ਸਰਕਾਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਅਭਿਆਨ ਹੈ, ਇਸ ਲਈ ਇਸ ਵਿੱਚ ਹਰ ਨਾਗਰਿਕ ਦਾ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਸਫ਼ਾਈ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਹਰ ਰੋਜ਼ ਕੁਝ ਸ਼ਮੇ ਲਈ ਸਫ਼ਾਈ ਜ਼ਰੂਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਹਰ ਪਰਿਵਾਰ ਕੋਲ ਇੱਕ ਨਿੱਜੀ ਪਖਾਨਾ ਜ਼ਰੂਰ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਫ਼-ਸਫ਼ਾਈ ਦਾ ਮਤਲਬ ਸਿਰਫ਼ ਗੰਦਗੀ ਨੂੰ ਸਾਫ਼ ਕਰਨਾ ਹੀ ਨਹੀਂ ਹੈ ਸਗੋਂ ਵਾਤਾਵਰਨ ਨੂੰ ਵੀ ਸੁਧਰਨਾ ਹੈ।

ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਰਲ-ਮਿਲ ਕੇ ਸਵੱਛਤਾ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਆਪਣੇ ਘਰਾਂ ਦੇ ਨਾਲ-ਨਾਲ ਆਲੇ-ਦੁਆਲੇ ਦੇ ਵਾਤਾਵਰਨ ਨੂੰ ਵੀ ਸਾਫ਼ ਰੱਖਣ। ਖੋਜੇਵਾਲ ਨੇ ਕਿਹਾ ਕਿ ਤੰਦਰੁਸਤ ਰਹਿਣ ਲਈ ਸਾਫ਼-ਸਫ਼ਾਈ ਅਤੇ ਸਵੱਛਤਾ ਬਹੁਤ ਜ਼ਰੂਰੀ ਹੈ ਜੇਕਰ ਸਾਡੇ ਆਲੇ-ਦੁਆਲੇ ਦਾ ਵਾਤਾਵਰਨ ਸਾਫ਼-ਸੁਥਰਾ ਨਹੀਂ ਰਹੇਗਾ ਤਾਂ ਸਾਡੀ ਸਿਹਤ ਵੀ ਠੀਕ ਨਹੀਂ ਰਹੇਗੀ। ਇਸ ਲਈ ਹਰ ਕਿਸੇ ਨੂੰ ਸਵੱਛਤਾ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਯੱਗ ਦੱਤ ਐਰੀ, ਜਿਲ੍ਹਾ ਜਨਰਲ ਸਕੱਤਰ ਐਡਵੋਕੇਟ ਪਿਊਸ਼ ਮਨਚੰਦਾ, ਯੂਥ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਸੀਨੀਅਰ ਆਗੂ ਸੁਸ਼ੀਲ ਭੱਲਾ,ਸਾਬਕਾ ਜ਼ਿਲ੍ਹਾ ਪ੍ਰਧਾਨ ਆਕਾਸ਼ ਕਾਲੀਆ,ਜ਼ਿਲ੍ਹਾ ਉਪ ਪ੍ਰਧਾਨ ਵਿੱਕੀ ਗੁਜਰਾਲ, ਸਾਬਕਾ ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ, ਮੰਡਲ 2 ਪ੍ਰਧਾਨ ਕਪਿਲ ਧੀਰ, ਰਾਕੇਸ਼ ਗੁਪਤਾ, ਰਾਜਨ ਠੀਗੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here