ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਜਪਾ ਆਗੂਆਂ ਨੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਸਮਾਗਮ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਸ਼ਮੂਲੀਅਤ ਕਰਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਨੇ ਇਕ ਚੰਗੇ ਸਮਾਜ ਦੇ ਨਿਰਮਾਣ ਲਈ ਸਵੈ-ਧਰਮ ਲਈ ਜੀਵਨ ਭਰ ਸੰਘਰਸ਼ ਕਰਕੇ ਸਰਬੰਸ ਬਲੀਦਾਨ ਕਰਨ ਵਾਲੇ ਮਹਾਨ ਯੋਧਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆ ਸਿੱਖਿਆਵਾਂਦਾ ਪਾਲਣ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਗੁਰੂਆਂ ਅਤੇ ਸੰਤਾਂ ਦੀਆਂ ਸਿੱਖਿਆਵਾਂ ਨਾ ਸਿਰਫ਼ ਧਾਰਮਿਕ ਅਤੇ ਨੈਤਿਕ ਉੱਨਤੀ ਦਾ ਮਾਰਗ ਦਰਸਾਉਂਦੀਆਂ ਹਨ,ਸਗੋਂ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਤਰੱਕੀ ਦਾ ਰਾਹ ਵੀ ਖੋਲ੍ਹਦੀਆਂ ਹਨ।ਉਨ੍ਹਾਂ ਨੇ ਇਹ ਗੱਲਾਂ ਆਪਣੇ ਅਨੁਭਵ ਅਤੇ ਗਿਆਨ ਤੋਂ ਕਹੀਆਂ ਹਨ।ਖੋਜੇਵਾਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਵੀ ਅਜਿਹੇ ਹੀ ਹਨ,ਜਿਸ ਨੂੰ ਅਪਨਾ ਕੇ ਅਸੀਂ ਆਪਣਾ ਜੀਵਨ ਬਦਲ ਸਕਦੇ ਹਾਂ।ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਦਾ ਅਰਥ ਹੈ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਜੀਵਨ ਜਿਊਣਾ।

Advertisements

ਇਸ ਸੀਖ ਦਾ ਅੱਜ ਦੇ ਸਮੇਂ ਵਿੱਚ ਵੀ ਬਹੁਤ ਮਹੱਤਵ ਹੈ,ਇਮਾਨਦਾਰ ਵਿਅਕਤੀ ਤੇ ਲੋਕ ਭਰੋਸਾ ਕਰਦੇ ਹਨ।ਉਹ ਆਪਣੇ ਉੱਚ ਅਧਿਕਾਰੀਆਂ ਦਾ ਵਿਸ਼ਵਾਸ਼ੀ ਹੋ ਸਕਦਾ ਹੈ, ਜਿਸ ਨਾਲ ਉਸ ਦੀ ਤਰੱਕੀ ਦਾ ਰਾਹ ਖੁੱਲ੍ਹਦਾ ਹੈ।ਇਸ ਦੇ ਨਾਲ ਹੀ ਜੋ ਵਿਅਕਤੀ ਇਮਾਨਦਾਰੀ ਨਾਲ ਕੰਮ ਕਰਦਾ ਹੈ,ਉਸ ਦੇ ਕੰਮ ਦੀ ਵੱਖਰੀ ਪਛਾਣ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਅਨੁਸਾਰ ਹਰ ਵਿਅਕਤੀ ਨੂੰ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਦੇ ਜੀਵਨ ਵਿੱਚ ਸਕਾਰਾਤਮਕਤਾ ਆਉਂਦੀ ਹੈ,ਸਕਾਰਾਤਮਕ ਵਿਅਕਤੀ ਵੱਡੀਆਂ ਤੋਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਧੀਰਜ ਨਾਲ ਕਰ ਸਕਦਾ ਹੈ।ਇਸ ਮੌਕੇ ਭਾਜਪਾ ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਡਾ:ਰਣਵੀਰ ਕੌਸ਼ਲ,ਸੂਬਾ ਕਾਰਜਕਾਰਨੀ ਮੈਂਬਰ ਯਗਦੱਤ ਐਰੀ,ਭਾਜਪਾ ਆਈਟੀ ਸੈੱਲ ਦੇ ਸੂਬਾ ਮੀਤ ਪ੍ਰਧਾਨ ਵਿੱਕੀ ਗੁਜਰਾਲ, ਸਾਬਕਾ ਕੌਂਸਲਰ ਰਜਿੰਦਰ ਸਿੰਘ ਧੰਜਲ, ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਸ਼ਰਮਾ, ਭਾਜਪਾ ਯੁਵਾ ਆਗੂ ਸਾਹਿਲ ਸ਼ਰਮਾ, ਕੌਂਸਲਰ ਲਵੀ, ਮੈਡੀਕਲ ਸੈੱਲ ਦੇ ਮੰਡਲ ਪ੍ਰਧਾਨ ਕਪਿਲ ਧੀਰ, ਡਾ: ਨਰੇਸ਼ ਮਹਾਜਨ, ਲੱਕੀ ਸਰਪੰਚ, ਪਵਨ ਧੀਰ,ਅਸ਼ੋਕ ਮਾਹਲਾ, ਧਰਮਪਾਲ ਮਹਾਜਨ, ਪੀਯੂਸ਼ ਮਨਚੰਦਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here