ਮਣੀਪੁਰ ਕਾਂਡ ਚ ਸ਼ਰਮਸ਼ਾਰ ਹੋਈ ਮਨੁੱਖਤਾ ਨੂੰ ਇਨਸਾਫ ਦਿਵਾਉਣ ਲਈ 9 ਅਗਸਤ ਨੂੰ ਭਾਰਤ ਬੰਦ: ਸਤੀਸ਼ ਨਾਹਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਰਤੀ ਆਮ ਜਨਤਾ ਪਾਰਟੀ ਅਤੇ ਮਣੀਪੁਰ ਇਨਸਾਫ ਮੋਰਚਾ ਵਲੋਂ 9 ਅਗਸਤ ਦਿਨ ਬੁੱਧਵਾਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਜਿਸ ਤਹਿਤ ਉਸ ਦਿਨ ਮੁਕੰਮਲ ਭਾਰਤ ਬੰਦ ਰੱਖਿਆ ਜਾਵੇਗਾ ਇਸ ਮੌਕੇ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਅਤੇ ਮਣੀਪੁਰ ਇਨਸਾਫ ਮੋਰਚਾ ਦੇ ਪ੍ਰਧਾਨ ਸੁਰਜੀਤ ਥਾਪਰ ਨੇ ਕਿਹਾ ਕਿ ਇਹ ਲੜਾਈ ਕਿਸੇ ਇਕ ਇਨਸਾਨ ਜਾਂ ਕਿਸੇ ਇਕ ਕੌਮ ਦੀ ਨਹੀਂ ਹੈ ਇਹ ਲੜਾਈ ਸਮੂਹ ਮਨੁੱਖਤਾ ਦੀ ਹੈ ਕਿਉਂਕਿ ਮਣੀਪੁਰ ਚ ਇਨਸਾਨੀਅਤ ਦਾ ਘਾਣ ਹੋਇਆ ਹੈ।

Advertisements

ਅਸੀਂ ਮਣੀਪੁਰ ਕਾਂਡ ਚ ਸ਼ਰਮਸ਼ਾਰ ਹੋਈ ਮਨੁੱਖਤਾ ਨੂੰ ਇਨਸਾਫ ਦਿਵਾਉਣ ਲਈ 9 ਅਗਸਤ ਦਿਨ ਬੁੱਧਵਾਰ ਨੂੰ ਭਾਰਤ ਬੰਦ ਚ ਸਹਿਯੋਗ ਦਿਆਂਗੇ ਅਤੇ ਕਪੂਰਥਲਾ ਤੋਂ ਭਾਰਤ ਬੰਦ ਦਾ ਸਮਰਥਨ ਦਿਆਂਗੇ ਨਾਹਰ ਨੇ ਕਪੂਰਥਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਭਾਰਤ ਬੰਦ ਦੌਰਾਨ ਆਪਣੀ ਦੁਕਾਨਾਂ ਆਦਿ ਬੰਦ ਕਰਕੇ ਭਾਰਤ ਬੰਦ ਨੂੰ ਸਮਰਥਨ ਦਿਓ ਇਸ ਮੌਕੇ ਸੁਰਜੀਤ ਥਾਪਰ, ਤੀਰਥ ਰਾਮ ਨਾਹਰ ਜਨਰਲ ਸੈਕਟਰੀ ਪੰਜਾਬ, ਗੁਰਪ੍ਰੀਤ ਸਿੰਘ ਸ਼ਹਿਰੀ ਪ੍ਰਧਾਨ, ਸੂਬੇਦਾਰ ਮੇਜਰ ਪ੍ਰਗਟ ਸਿੰਘ, ਚਾਰ੍ਜਨਜੀਤ ਕੌਰ, ਸੰਤੋਖ ਸਿੰਘ, ਬਲਬੀਰ ਸਿੰਘ, ਲਾਭ ਸਿੰਘ, ਰਜਨੀ, ਅਜੀਤਪਾਲ ਸਿੰਘ, ਜਸਪਾਲ ਸਿੰਘ, ਮਨੋਹਰ ਲਾਲ ਆਦਿ ਹਾਜ਼ਿਰ ਸਨ 

LEAVE A REPLY

Please enter your comment!
Please enter your name here