ਸਰਕਾਰੀ ਸਕੂਲ ਕਮਾਹੀ ਦੇਵੀ ਦੇ 18 ਵਿਦੀਆਰਥੀਆਂ ਨੇ ਮੈਰਿਟ ਵਿੱਚ ਸਥਾਨ ਬਣਾ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12th ਕਲਾਸ ਦੇ ਨਤੀਜੇ ਜਾਰੀ ਕੀਤੇ ਗਏ ਤੇ ਬੋਰਡ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਵਿੱਚ ਕਮਾਹੀ ਦੇਵੀ ਦੇ ਸਰਕਾਰੀ ਸਮਾਰਟ ਸਕੂਲ ਦੇ 18 ਵਿਦਿਆਰਥੀਆਂ ਨੇ ਆਪਣਾ ਨਾਮ ਦਰਜ ਕਰਕੇ ਸਾਡੇ ਇਲਾਕੇ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਪਿੱਛਲੇ 5-6 ਵਰ੍ਹਿਆਂ ਤੋਂ ਕਮਾਹੀ ਦੇਵੀ ਦੇ ਇਸ ਸਰਕਾਰੀ ਸਮਾਰਟ ਸਕੂਲ ਨੇ ਦੂਸਰੇ ਵਿਦਿਅਕ ਅਦਾਰਿਆਂ ਨਾਲੋ ਨਤੀਜ਼ਿਆਂ ਵਿੱਚ ਉੱਚੀ ਛਲਾਂਗ ਲਗਾਈ ਹੈ। ਹਰ ਸਾਲ ਏਸ ਸਕੂਲ ਦੇ ਵਿਦਿਆਰਥੀ ਜਮਾਤ 10 ਤੇ 12 ਵਿੱਚ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਕੇ ਇਸ ਨੀਮ ਪਹਾੜੀ ਖੇਤਰ ਦੇ ਸਕੂਲ ਨੂੰ ਪੰਜਾਬ ਦੇ ਉੱਚ ਕੋਟੀ ਦੇ ਵਿਦਿਅਕ ਅਦਾਰਿਆਂ ਵਿੱਚ ਸ਼ਾਮਿਲ ਕਰ ਲਿਆ ਹੈ।

Advertisements

ਸਕੂਲ ਦੇ ਇਹਨਾਂ ਸ਼ਾਨਦਾਰ ਨਤੀਜ਼ਿਆਂ ਲਈ ਲਈ ਸੱਭ ਤੋਂ ਜਿਆਦਾ ਵਧਾਈ ਦੇ ਪਾਤਰ ਸਕੂਲ ਮੁਖੀ ਰਾਜੇਸ਼ ਸਿੰਘ ਹਨ, ਜਿਹਨਾਂ ਨੇ ਸਕੂਲ ਮੁੱਖੀ ਬਣਨ ਤੋਂ ਬਾਅਦ ਸਕੂਲ ਦੀ ਨੁਹਾਰ ਹੀ ਬਦਲ ਦਿੱਤੀ ਰਾਜੇਸ਼ ਸਿੰਘ ਨੇ ਆਪਣੀ ਸੋਚ ਤੇ ਕਾਬਲੀਅਤ ਨਾਲ ਸਕੂਲ ਦੇ ਮਿਹਨਤੀ ਸਟਾਫ਼ ਨੂੰ ਹੋਰ ਵਧੀਆ ਨਤੀਜ਼ੇ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਸਕੂਲ ਦਾ ਸਾਰਾ ਸਟਾਫ਼ ਬਹੁਤ ਮਿਹਨਤ ਤੇ ਲਗਨ ਨਾਲ ਇਕ ਟੀਮ ਬਣ ਕੇ ਬੱਚਿਆਂ ਨੂੰ ਪੜਾਉਣ ਵਿੱਚ ਕੋਈ ਕਸਰ ਨਹੀਂ ਛੱਡਦਾ ਹੈ।ਸਕੂਲ ਦੇ ਲੈਕਚਰ ਤੇ ਟੀਚਰ ਛੁੱਟੀ ਵਾਲੇ ਦਿਨ ਵੀ ਆਪਣੇ ਖ਼ਰਚੇ ਤੇ ਸਕੂਲ ਵਿੱਚ ਆਕੇ ਬੱਚਿਆ ਨੂੰ ਪੜਾਉਣ ਲਈ ਆਂਦੇ ਹਨ । ਵ੍ਹਟਸਐਪ ਗਰੁੱਪ ਬਣਾ ਕੇ ਦਿਨ ਰਾਤ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ ਇਸਤੋਂ ਇਲਾਵਾ ਆਰਥਿਕ ਤੌਰ ਤੇ ਪੱਛੜੇ ਹੋਏ ਬੱਚੀਆਂ ਨੂੰ ਦਸੂਹਾ ਦੇ ਸਮਾਜਸੇਵੀ ਕੇ. ਡੀ ਖੋਸਲਾ ਵੀ ਸਕੂਲ ਵਿੱਚ ਫੰਡ ਤੇ ਸਹਾਇਤਾ ਦੇ ਕੇ ਹੌਂਸਲਾ ਅਫਜ਼ਾਈ ਕਰ ਰਹੇ ਨੇ ।ਸਕੂਲ ਮੁਖੀ ਸ਼੍ਰੀ ਰਾਜੇਸ਼ ਸਿੰਘ ਦੀ ਦੂਰਦਰਸ਼ੀ ਸੋਚ ਤੇ ਸਕੂਲ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕਰਕੇ ਉਹ ਸਹੀ ਅਰਥਾਂ ਵਿੱਚ ਵਧਾਈ ਦੇ ਹੱਕਦਾਰ ਹਨ ਇਸਦੇ ਨਾਲ ਹੀ ਲੈਕਚਰਾਰ,ਵਿਜੈ ਕੁਮਾਰ ਸ਼ਰਮਾ,ਸੂਰਜ ਪ੍ਰਕਾਸ਼ ,ਅਰਵਿੰਦ ਗੌਤਮ ,ਜਗਜੀਤ ਸਿੰਘ, ਤੋਂ ਇਲਾਵਾ ਬਹੁਤ ਸਾਰੇ ਨਾਮ ਹਨ ਜਿਹੜੇ ਮੈਨੂੰ ਇਸ ਸਮੇਂ ਯਾਦ ਨਹੀਂ ਆ ਰਹੇ ਓਹ ਸੱਭ ਕਮਾਹੀ ਦੇਵੀ ਦੇ ਸਰਕਾਰੀ ਸਮਾਰਟ ਸਕੂਲ ਨੂੰ ਪੰਜਾਬ ਦੇ ਮੁੱਖ ਵਿਦਿਅਕ ਅਦਾਰੇ ਵਿਚ ਸ਼ਾਮਿਲ ਕਰਨ ਵਿੱਚ ਆਪਣਾ ਬਹੁਮੁੱਲੀ ਯੋਗਦਾਨ ਦੇ ਰਹੇ ਹਨ।ਆਸ ਕਰਦੇ ਹਾਂ ਕਿ ਇਹ ਵੇਹੜੇ ਵਾਲਾ ਸਕੂਲ ਜੋਂ ਕਿ ਸਾਡੇ ਸਮੇਂ ਇਸ ਨਾਮ ਮਸ਼ਹੂਰ ਸੀ ਇਸਤੋਂ ਵੀ ਜਿਆਦਾ ਤਰੱਕੀਆਂ ਨੂੰ ਛੂਹੇ।

LEAVE A REPLY

Please enter your comment!
Please enter your name here