ਅਜੇ ਕੁਮਰ ਨਿਸ਼ਚਲ ਸਵਰਨਕਾਰ ਸੰਘ ਘਨੌਲੀ ਦੇ ਪ੍ਧਾਨ ਨਿਯੁਕਤ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਘਨੌਲੀ ਵਿਖੇ ਸਵਰਨਕਾਰ ਬਰਾਦਰੀ ਦੀ ਮੀਟਿੰਗ ਅਖਿਲ ਭਾਰਤੀ ਸਵਰਨਕਾਰ ਸੰਘ ਦੇ ਰਾਸ਼ਟਰੀ ਸਕੱਤਰ ਤੇ ਸਵਰਨਕਾਰ ਸੰਘ ਪੰਜਾਬ ਦੇ ਸਕੱਤਰੀ ਤੇ ਜਿਲਾ ਸਵਰਨਕਾਰ ਸੰਘ ਰੂਪਨਗਰ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਦਾਰਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਅਸ਼ੋਕ ਕੁਮਾਰ ਦਾਰਾ ਨੇ ਸਵਰਨਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਵਰਨਕਾਰ ਸੰਘ ਦਾ ਗਠਨ ਕੀਤਾ।

Advertisements

ਇਸ ਮੌਕੇ ਸਰਬਸੰਮਤੀ ਨਾਲ ਅਜੇ ਕੁਮਰ ਨਿਸ਼ਚਲ ਨੂੰ ਸਵਰਨਕਾਰ ਸੰਘ ਘਨੌਲੀ ਦਾ ਪ੍ਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਜਿਲਾ ਸਵਰਨਕਾਰ ਸੰਘ ਰੂਪਨਗਰ ਦੇ ਪ੍ਧਾਨ ਲਲਿਤ ਨਾਗੀ ਨੇ ਅਜੇ ਕੁਮਾਰ ਨਿਸ਼ਚਲ ਨੂੰ ਪ੍ਧਾਨ ਬਣਾਉਣ ਦੀ ਮਨਜੂਰੀ ਦਿੱਤੀ। ਇਸ ਮੌਕੇ ਸਵਰਨਕਾਰ ਸੰਘ ਤਹਸੀਲ ਰੂਪਨਗਰ ਦੇ ਪ੍ਧਾਨ ਅਤੇ ਨਗਰ ਕੌਂਸਲ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ, ਮਿੰਟੂ ਸਰਾਫ, ਸੰਦੀਪ ਵਰਮਾ ਬੇਲੇ ਵਾਲੇ, ਰਾਜੇਸ਼ ਵਰਮਾ ਬੇਲੇ ਵਾਲੇ, ਦਵਿੰਦਰ ਵਰਮਾ ਗੋਲੂ, ਨਵਦੀਪ ਚੌਹਾਨ ਬੋਬੀ, ਜੀਤਰਾਮ, ਵਿਜੇ ਵਰਮਾ, ਰਿੰਕੂ ਨਿਸ਼ਚਲ, ਲੱਕੀ ਵਰਮਾ, ਪੱਪੂ ਵਰਮਾ, ਹਰੀਸ਼ ਵਰਮਾ, ਕੁਲਵਿੰਦਰ ਸਿੰਘ, ਅਨੁਰਾਗ ਵਰਮਾ, ਕਪਿਲ, ਹਰੀਸ਼ ਭੋਲਾ, ਅਸ਼ੋਕ ਚੌਹਾਨ, ਸਾਗਰ ਚੌਹਾਨ,ਜਗਮੋਹਨ ਚੌਹਾਨ, ਬੰਟੀ ਕੰਡਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here