ਪ੍ਰਹਲਾਦ ਨਗਰ ਵਿਖੇ 25 ਅਤੇ 26 ਅਗਸਤ ਨੂੰ ਹੋਵੇਗਾ ਦਰਬਾਰ ਪੰਜ ਪੀਰ ਬਾਬਾ ਫੱਕਰ ਸ਼ਾਹ ਜੀ ਦਾ ਸਲਾਨਾ ਮੇਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦਰਬਾਰ ਪੰਜ ਪੀਰ ਬਾਬਾ ਫੱਕਰ ਸ਼ਾਹ ਜੀ, ਮੁਹੱਲਾ ਪ੍ਰਹਲਾਦ ਨਗਰ ਦਾ ਸਲਾਨਾ ਜੋੜ ਮੇਲਾ 25 ਅਤੇ 26 ਅਗਸਤ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸੇਵਾਦਾਰ ਵਿਜੇ ਕੁਮਾਰ ਸਨੀ ਅਤੇ ਬਾਕੀ ਮੈਬਰਾਂ ਨੇ ਸੰਗਤਾਂ ਨੂੰ ਮੇਲੇ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

Advertisements

ਉਹਨਾਂ ਨੇ ਦੱਸਿਆ ਕਿ ਮੇਲਾ ਇੰਚਾਰਜ ਸਤੀਸ਼ ਕੁਮਾਰ ਅਤੇ ਸਟੇਜ ਸਕੱਤਰ ਅਨਿਲ ਕਨੌਜੀਆ ਹੋਣਗੇ। ਇਸ ਦੌਰਾਨ ਉਮਰ ਦਰਾਜ ਚਿਸ਼ਤੀ ਸਹਾਰਨਪੁਰ, ਹਸਰਤ ਜਯਾਤ ਨਿਜ਼ਾਮੀ ਅਤੇ ਇਸ਼ਰਤ ਗੁਲਾਮ ਅਲੀ ਮਲੇਰਕੋਟਲਾ ਵਾਲੇ ਪਹੁੰਚ ਰਹੇ ਹਨ। ਇਸ ਦੋਰਾਨ ਗੁਰੂ ਦਾ ਲੰਗਰ ਵੀ ਅਤੁੱਟ ਵਰਤੇਗਾ। ਮੈਬਰਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਮੇਲੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਆਉਣ ਦੀ ਸਖਤ ਮਨਾਹੀ ਹੈ ਅਤੇ ਸਾਰੇ ਸ਼ਰਧਾ ਭਾਵ ਨਾਲ ਮੇਲੇ ਵਿੱਚ ਸ਼ਿਰਕਤ ਕਰੋ।

LEAVE A REPLY

Please enter your comment!
Please enter your name here