ਅੰਮ੍ਰਿਤਸਰ ‘ਚ ਨਾਨਾ ਨੇ 8 ਸਾਲਾਂ ਦੋਹਤੇ ਨੂੰ ਨਹਿਰ ਵਿੱਚ ਮਾਰਿਆ ਧੱਕਾ, ਬੱਚੇ ਦੀ ਭਾਲ ਜਾਰੀ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਪਲਕ। ਅੰਮ੍ਰਿਤਸਰ ਤੋਂ ਇੱਕ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਰਾਜਾਸਾਂਸੀ ਦੇ ਪਿੰਡ ਬਲ ਸਚੰਦਰ ਵਾਸੀ ਸੁਖਦੇਵ ਸਿੰਘ ਦਾ ਆਪਣੀ ਪਤਨੀ ਨਾਲ ਕੁੱਝ ਸਮੇਂ ਤੋਂ ਅਦਾਲਤ ਵਿੱਚ ਵਿਵਾਦ ਚੱਲ ਰਿਹਾ ਸੀ ਅਤੇ ਸੁਖਦੇਵ ਦੀ ਪਤਨੀ ਕੁੱਝ ਸਮੇਂ ਤੋਂ ਆਪਣੇ ਬੱਚੇ ਨਾਲ ਪੇਕੇ ਘਰ ਹੀ ਰਹਿ ਰਹੀ ਸੀ। ਅਦਾਲਤ ਨੇ ਸਮਝੌਤਾ ਕਰਵਾ ਕੇ ਦੋਵਾਂ ਨੂੰ ਕੁਝ ਸਮੇਂ ਤੱਕ ਇੱਕਠਾ ਰਹਿਣ ਲਈ ਕਿਹਾ ਸੀ। ਦੋਵੇਂ ਇੱਕ-ਦੂਸਰੇ ਨਾਲ ਰਹਿਣ ਨੂੰ ਮੰਨ ਗਏ ਪਰ ਸੁਖਦੇਵ ਸਿੰਘ ਦਾ ਸਹੁਰਾ ਅਮਰਜੀਤ ਸਿੰਘ ਵਾਸੀ ਪਿੰਡ ਮੀਰਾਂਕੋਟ ਇਸ ਫੈਸਲੇ ਦੇ ਖਿਲਾਫ ਸੀ।

Advertisements

ਮੁਲਜ਼ਮ ਆਪਣੇ 8 ਸਾਲਾਂ ਦੋਹਤੇ ਗੁਰਅੰਸ਼ਪ੍ਰੀਤ ਸਿੰਘ ਨੂੰ ਆਪਣੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ। ਮੁਲਜ਼ਮ ਨੇ ਆਪਣੇ ਦੋਹਤੇ ਗੁਰਅੰਸ਼ਪ੍ਰੀਤ ਨੂੰ ਜਗਦੇਵ ਕਲਾਂ ਦੇ ਰਸਤੇ ਵਿੱਚ ਪੈਣ ਵਾਲੀ ਨਹਿਰ ਵਿੱਚ ਧੱਕਾ ਦੇ ਦਿੱਤਾ ਅਤੇ ਖੁਦ ਹੀ ਪੁਲਿਸ ਨੂੰ ਇਹ ਕਹਿ ਦਿੱਤਾ ਕਿ ਉਹ ਨਹਿਰ ਨੇੜੇ ਬਾਥਰੂਮ ਕਰਨ ਲਈ ਸਾਈਡ ਤੇ ਸੀ ਤਾਂ ਬੱਚਾ ਗਾਇਬ ਹੋ ਗਿਆ। ਥਾਣਾ ਇੰਚਾਰਜ ਹਰਚੰਦ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਮਰਜੀਤ ਸਿੰਘ ਤੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਜੁਰਮ ਕਬੂਲ ਕੀਤਾ। ਪੁਲਿਸ ਨੇ ਨਾਨੇ ਅਮਰਜੀਤ ਖਿਲਾਫ਼ ਕੇਸ ਦਰਜ਼ ਕਰ ਲਿਆ ਗਿਆ ਹੈ ਅਤੇ ਗੋਤਾਖੋਰਾਂ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here