Saturday, October 31, 2026
Home Punjab ਫਾਜਿ਼ਲਕਾ ਦੇ ਚੱਕ ਸੁਹੇਲੇਵਾਲਾ ਦੇ ਵਿਗਿਆਨੀ ਜਗਮੀਤ ਸਿੰਘ ਨੇ ਚੰਦਰਯਾਨ 3 ਪ੍ਰੋਜ਼ੈਕਟ...

ਫਾਜਿ਼ਲਕਾ ਦੇ ਚੱਕ ਸੁਹੇਲੇਵਾਲਾ ਦੇ ਵਿਗਿਆਨੀ ਜਗਮੀਤ ਸਿੰਘ ਨੇ ਚੰਦਰਯਾਨ 3 ਪ੍ਰੋਜ਼ੈਕਟ ਵਿਚ ਨਿਭਾਈ ਅਹਿਮ ਭੁਮਿਕਾ

ਫਾਜਿ਼ਲਕਾ (ਦ ਸਟੈਲਰ ਨਿਊਜ਼): ਭਾਰਤ ਦਾ ਮਾਣ, ਚੰਦਰਯਾਨ 3 ਚੰਦ ਦੀ ਸਤਾ ਤੇ ਪਹੁੰਚ ਕੇ ਆਪਣੀ ਖੋਜ਼ ਸ਼ੁਰੂ ਕਰ ਚੁੱਕਾ ਹੈ। ਪਰ ਨਾਲ ਹੀ ਇਸ ਚੰਦਰਯਾਨ ਨੂੰ ਇਸ ਮੁਕਾਮ ਤੇ ਲੈ ਕੇ ਜਾਣ ਵਾਲੇ ਇਸਰੋ ਨਾਲ ਜ਼ੁੜੇ ਸਿਤਾਰਿਆਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਫਾਜਿ਼ਲਕਾ ਜਿ਼ਲ੍ਹੇ ਦੇ ਤਿੰਨ ਯੁਵਾ ਵਿਗਿਆਨੀਆਂ ਦੀ ਇਸ ਪ੍ਰੋਜ਼ੈਕਟ ਵਿਚ ਸਮੂਲੀਅਤ ਰਹੀ ਹੈ।ਉਨ੍ਹਾਂ ਨੇ ਇਨ੍ਹਾਂ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇੰਨ੍ਹਾਂ ਦਾ ਇਹ ਕਾਰਜ ਸਾਡੀ ਅਗਲੀ ਪੀੜ੍ਹੀ ਨੂੰ ਵਿਗਿਆਨ ਵਿਚ ਰੂਚੀ ਪੈਦਾ ਕਰਨ ਵਿਚ ਸਹਾਈ ਸਿੱਧ ਹੋਵੇਗਾ।

Advertisements

ਫਾਜਿ਼ਲਕਾ ਦੇ ਇੰਨ੍ਹਾਂ ਤਿੰਨ ਵਿਗਿਆਨੀਆਂ ਵਿਚ ਹੀ ਸ਼ਾਮਿਲ ਹੈ ਜਿ਼ਲ੍ਹੇ ਦੇ ਪਿੰਡ ਚੱਕ ਸੁਹੇਲੇਵਾਲਾ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਜਗਮੀਤ ਸਿੰਘ। ਜਗਮੀਤ ਸਿੰਘ ਦੇ ਮਾਤਾ ਪਿਤਾ ਸੁਖਮੰਦਰ ਕੌਰ ਤੇ ਸਮਸ਼ੇਰ ਸਿੰਘ ਨੇ ਦੱਸਿਆ ਕਿ ਜਗਮੀਤ ਨੇ ਆਪਣੀ ਮੁੱਢਲੀ ਪੜਾਈ ਸ੍ਰੀ ਮੁਕਤਸਰ ਸਾਹਿਬ ਅਤੇ ਪਿੰਡ ਦੇ ਸਕੂਲ ਤੋਂ ਕੀਤੀ ਸੀ। ਜਦ ਕਿ ਆਈਆਈਟੀ ਰੋਪੜ ਤੋਂ ਆਪਣੀ ਉਚੇਰੀ ਵਿਦਿਆ ਪ੍ਰਾਪਤ ਕਰਕੇ ਉਹ ਇਸਰੋ ਨਾਲ ਜ਼ੁੜਿਆ ਅਤੇ ਦੇਸ਼ ਦੇ ਇਸ ਵਕਾਰੀ ਪ੍ਰੋਜ਼ੈਕਟ ਦਾ ਹਿੱਸਾ ਬਣਿਆ ਹੈ। ਉਹ ਆਖਦੇ ਹਨ ਕਿ ਇਹ ਨਾ ਕੇਵਲ ਉਨ੍ਹਾਂ ਲਈ ਸਗੋਂ ਉਨ੍ਹਾਂ ਦੇ ਪਿੰਡ, ਜਿ਼ਲ੍ਹੇ ਤੇ ਸੂਬੇ ਲਈ ਵੀ ਮਾਣ ਦੀ ਗੱਲ ਹੈ ਕਿ ਜਗਮੀਤ ਸਿੰਘ ਇਸ ਵੱਡੇ ਪ੍ਰੋਜ਼ੈਕਟ ਵਿਚ ਕੰਮ ਕਰਨ ਦਾ ਮਾਣ ਹਾਸਲ ਕਰ ਸਕਿਆ ਹੈ।

ਜਿਕਰਯੋਗ ਹੈ ਕਿ ਜਗਮੀਤ ਸਿੰਘ ਦਾ ਵੱਡਾ ਭਰਾ ਵੀ ਵਿਗਿਆਨੀ ਹੀ ਹੈ ਜਿਸਨੇ ਆਪਣੀ ਆਈਆਈਟੀ ਬਨਾਰਸ ਤੋਂ ਕੀਤੀ ਸੀ ਅਤੇ ਇਕ ਮਲਟੀਨੈਸਨਲ ਕੰਪਨੀ ਵਿਚ ਕੰਮ ਕਰ ਰਿਹਾ ਹੈ। ਜਦ ਕਿ ਉਨ੍ਹਾਂ ਦੀ ਭੈਣ ਵੀ ਵਿਦੇਸ਼ ਵਿਚ ਨੌਕਰੀ ਕਰਦੀ ਹੈ। ਫਾfਜਲਕਾ ਜਿ਼ਲ੍ਹੇ ਨੂੰ ਆਪਣੇ ਇੰਨ੍ਹਾਂ ਯੁਵਾ ਵਿਗਿਆਨੀਆਂ ਦੇ ਫਖ਼ਰ ਹੈ।

LEAVE A REPLY

Please enter your comment!
Please enter your name here