
ਮਾਨਸਾ (ਦ ਸਟੈਲਰ ਨਿਊਜ਼)। ਮਾਨਸਾ ਦੇ ਨੌਜ਼ਵਾਨ ਦੇ ਕੈਨੇਡਾ ਵਿੱਚੋਂ ਭੇਦਭਰੇ ਹਲਾਤਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜ਼ਵਾਨ ਦੀ ਪਹਿਚਾਣ ਨਵਦੀਪ ਸਿੰਘ ਉਮਰ 25 ਸਾਲਾਂ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਨਵਦੀਪ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਤੇ ਉਹ ਪਿਛਲੇ ਦਿਨੀ ਆਪਣੇ ਦੋਸਤ ਜੋ ਕਿ ਸਰੀ ਵਿੱਚ ਰਹਿੰਦਾ ਸੀ ਉਸ ਕੋਲ ਠਹਿਰਿਆ ਸੀ ਤੇ ਇਸੇ ਦੌਰਾਨ ਉਹ ਅਚਾਨਕ ਲਾਪਤਾ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।











